ਨਵੀਂ ਦਿੱਲੀ- ਚੀਨੀ ਸਮਾਰਟਫੋਨ ਮੇਕਰ ਜਿਓਮੀ ਦਾ ਭਾਰਤ 'ਚ ਮੌਜੂਦ ਲੇਟੇਸਟ ਫਲੈਗਸ਼ਿਪ ਸਮਾਰਟਫੋਨ ਐਮ.ਆਈ. 4 (16 ਜੀ.ਬੀ. ਵੈਰੀਐਂਟ) ਵੀਰਵਾਰ (ਅੱਜ) ਤੋਂ ਬਿਨਾਂ ਰਜਿਸਟ੍ਰੇਸ਼ਨ ਦੇ ਫਲਿਪਕਾਰਟ 'ਤੇ ਵੇਚਿਆ ਜਾਵੇਗਾ। ਫਲਿਪਕਾਰਟ 'ਤੇ ਇਹ ਫੋਨ ਹੁਣ ਵਿਕਰੀ ਦੇ ਲਈ ਉਪਲੱਬਧ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਹ ਕਦੋਂ ਤਕ ਖਰੀਦਿਆ ਜਾ ਸਕੇਗਾ ਜਾਂ ਕਿੰਨੇ ਹੈਂਡਸੈਟਸ ਵਿਕਰੀ ਲਈ ਉਪਲੱਬਧ ਹੋਣਗੇ।
64 ਜੀ.ਬੀ. ਵੈਰੀਐਂਟ ਦੀ ਸੇਲ
ਜਿਓਮੀ ਕੰਪਨੀ ਨੇ ਆਪਣੇ 64 ਜੀ.ਬੀ. ਵੈਰੀਐਂਟ ਦੀ ਅਗਲੀ ਫਲੈਸ਼ ਸੇਲ ਦਾ ਐਲਾਨ ਵੀ ਕਰ ਦਿੱਤਾ ਹੈ। ਐਮ.ਆਈ.4 ਦੇ 64 ਜੀ.ਬੀ. ਵੈਰੀਐਂਟ ਦੀ ਅਗਲੀ ਫਲੈਸ਼ ਸੇਲ 3 ਮਾਰਚ ਨੂੰ ਹੋਵੇਗੀ। ਇਹ ਸੇਲ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗੀ ਜਿਸ ਦੇ ਲਈ ਰਜਿਸਟ੍ਰੇਸ਼ਨ ਹੁਣ ਤੋਂ ਹੀ ਫਲਿਪਕਾਰਟ 'ਤੇ ਸ਼ੁਰੂ ਹੋ ਗਈ ਹੈ। ਜਿਓਮੀ ਐਮ.ਆਈ. 4 ਦੇ 16 ਜੀ.ਬੀ. ਵੈਰੀਐਂਟ ਦੀ ਕੀਮਤ 19999 ਰੁਪਏ ਹੈ ਅਤੇ 64 ਜੀ.ਬੀ. ਵੈਰੀਐਂਟ ਦੀ ਕੀਮਤ 23999 ਰੁਪਏ ਹੈ। ਕੰਪਨੀ ਅਨੁਸਾਰ ਅਜੇ ਤਕ ਦੀਆਂ ਸਾਰੀਆਂ ਫਲੈਸ਼ ਸੇਲਸ ਇਨ੍ਹਾਂ ਦੋਵਾਂ ਸਮਾਰਟਫੋਨ ਲਈ ਸਫਲ ਰਹੀਆਂ ਹਨ।
ਸੋਨਾ ਹੋਇਆ ਸਸਤਾ, ਜਾਣੋ ਅੱਜ ਦੇ ਭਾਅ
NEXT STORY