ਲਖਨਊ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ 'ਚ ਹੋਲੀ ਜੁਲੂਸਾਂ 'ਚ ਡੀ. ਜੇ. ਦੀ ਵਰਤੋਂ 'ਤੇ ਰੋਕ ਲਗਾਉਣ ਦੇ ਨਾਲ ਹੋਲਿਕਾ ਉਤਸਵ 'ਤੇ 2 ਦਿਨਾਂ ਤੱਕ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ। ਜ਼ਿਲਾ ਅਧਿਕਾਰੀ ਗੌਰਵ ਦਿਆਲ ਅਤੇ ਸੀਨੀਅਰ ਪੁਲਸ ਕਮਿਸ਼ਨਰ ਧਰਮਵੀਰ ਸਿੰਘ ਨੇ ਸ਼ੁੱਕਰਵਾਰ ਦੀ ਸ਼ਾਮ ਇੱਥੇ ਕਲੇਕਟ੍ਰੇਟ ਸਭਾ ਕਮਰੇ 'ਚ ਮੈਜਿਸਟ੍ਰੇਟ ਪੁਲਸ ਅਧਿਕਾਰੀਆਂ ਅਤੇ ਹੋਰ ਵਿਭਾਗੀ ਅਧਿਕਾਰੀਆਂ ਨਾਲ ਸੰਪੰਨ ਬੈਠਕ 'ਚ ਹੋਲੀ ਉਤਸਵ ਨੂੰ ਰਵਾਇਤੀ ਢੰਗ ਨਾਲ ਸ਼ਾਂਤੀ ਅਤੇ ਸਦਭਾਵ ਨਾਲ ਸੰਪੰਨ ਕਰਵਾਉਣ ਦੇ ਉਪਾਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਬੈਠਕ 'ਚ ਫੈਸਲਾ ਹੋਇਆ ਹੈ ਕਿ ਹੋਲਿਕਾ ਦਹਿਨ ਦੇ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਦੌਰਾਨ ਇਹ ਚੈਕਿੰਗ ਵੀ ਕੀਤੀ ਜਾਵੇਗੀ ਕਿ ਕੋਈ ਸ਼ਰਾਬ ਲਾਇਸੈਂਸੀ ਦੁਕਾਨ ਚੋਰੀ-ਚੋਰੀ ਅਤੇ ਪਿਛਲੇ ਦਰਵਾਜ਼ੇ ਤੋਂ ਸ਼ਰਾਬ ਤਾਂ ਨਹੀਂ ਵੇਚ ਰਹੀ।
ਇਸ ਦੌਰਾਨ ਪੁਲਸ ਅਧਿਕਾਰੀਆਂ ਵੱਲੋਂ ਦੱਸੇ ਜਾਣ 'ਤੇ ਕਿ ਹੋਲੀ 'ਤੇ ਸ਼ਹਿਰ ਅਤੇ ਪੇਂਡੂ ਖੇਤਰਾਂ 'ਚ ਕਈ ਜੁਲੂਸ ਨਿਕਲਦੇ ਹਨ। ਜ਼ਿਲਾ ਅਧਿਕਾਰੀਆਂ ਅਤੇ ਪੁਲਸ ਡੀ. ਐੱਸ. ਪੀ. ਨੂੰ ਸਾਂਝੇ ਰੂਪ ਨਾਲ ਜੁਲੂਸ ਮਾਰਗਾਂ ਦਾ ਨਿਰੀਖਣ ਕਰਨ ਅਤੇ ਜ਼ਰੂਰੀ ਵਿਵਸਥਾਵਾਂ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ।
ਫਿਰ ਮਰਾਠੀ ਰਾਗ ਗਾਉਣ ਲੱਗੇ ਰਾਜ ਠਾਕਰੇ
NEXT STORY