ਅਲਾਵਲਪੁਰ(ਵਰਮਾ)-ਪਠਾਨਕੋਟ ਤੋਂ ਜਲੰਧਰ ਜਾ ਰਹੀ ਡੀ. ਐੱਮ. ਯੂ. ਤੋਂ ਡਿਗ ਕੇ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰੇਲਵੇ ਵਿਭਾਗ ਦੇ ਐੱਚ. ਸੀ. ਰਾਮ ਲੁਭਾਇਆ ਅਤੇ ਟਾਂਡੇ ਤੋਂ ਪੁੱਜੇ ਐੱਚ. ਸੀ. ਅਮਰਜੀਤ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਸੰਜੀਵ ਕੁਮਾਰ ਪੁੱਤਰ ਅਮਰਜੀਤ ਮਹਾਜਨ ਵਾਸੀ ਮੁਹੱਲਾ ਕ੍ਰਿਸ਼ਨ ਨਗਰ ਪਠਾਨਕੋਟ ਤੋਂ ਡੀ. ਐੱਮ. ਯੂ. ਰਾਹੀਂ ਕਿਸੇ ਕੰਮ ਲਈ ਜਲੰਧਰ ਜਾ ਰਿਹਾ ਸੀ।
ਰਾਹ ਵਿਚ ਜਦੋਂ ਡੀ. ਐੱਮ. ਯੂ. ਅਲਾਵਲਪੁਰ ਰੇਲਵੇ ਸਟੇਸ਼ਨ 'ਤੇ ਰੁਕੀ ਤਾਂ ਸੰਜੀਵ ਕੁਮਾਰ ਡੀ. ਐੱਮ. ਯੂ. ਵਿਚੋਂ ਬਾਕੀ ਮੁਸਾਫਰਾਂ ਨਾਲ ਪਲੇਟਫਾਰਮ 'ਤੇ ਉਤਰ ਗਿਆ। ਜਦੋਂ ਚੱਲਦੀ ਗੱਡੀ ਵਿਚ ਮੁੜ ਚੜ੍ਹਨ ਲੱਗਾ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਪਟੜੀ 'ਤੇ ਡਿੱਗ ਪਿਆ। ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਰੇਲਵੇ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ 174 ਦੀ ਕਾਰਵਾਈ ਕਰਦਿਆਂ ਹੋਇਆਂ ਲਾਸ਼ ਨੂੰ ਪੋਸਟਮਾਰਟਮ ਲਈ ਜਲੰਧਰ ਦੇ ਕਿਸੇ ਹਸਪਤਾਲ ਵਿਖੇ ਭਿਜਵਾਇਆ।
...ਤਾਂ ਮਿਸ ਪੂਜਾ, ਗਿੱਪੀ ਤੇ ਦਿਲਜੀਤ ਨੂੰ ਦੇਣੇ ਪੈਣਗੇ ਕਰੋੜਾਂ ਰੁਪਏ! (ਵੀਡੀਓ)
NEXT STORY