ਜਲੰਧਰ-ਮਸ਼ਹੂਰ ਪੰਜਾਬੀ ਸਟਾਰ ਗਾਇਕਾਂ 'ਤੇ ਬਲੈਕ ਮਨੀ ਦੇ ਸ਼ੱਕ 'ਚ ਚੱਲ ਰਹੀ ਜਾਂਚ ਸੰਬੰਧੀ ਕੇਸ ਇਨਕਮ ਟੈਕਸ ਵਿਭਾਗ ਵਲੋਂ ਬੰਦ ਕੀਤਾ ਜਾ ਸਕਦਾ ਹੈ ਪਰ ਇਸ ਦੇ ਨਾਲ ਹੀ ਤਿੰਨਾਂ ਗਾਇਕਾਂ ਨੂੰ ਕਰੋੜਾਂ ਰੁਪਏ ਇਨਕਮ ਟੈਕਸ ਵਿਭਾਗ ਨੂੰ ਦੇਣੇ ਪੈਣਗੇ। ਮਿਸ ਪੂਜਾ, ਗਿੱਪੀ ਗਰੇਵਾਲ ਅਤੇ ਦਿਲਜੀਤ ਦੋਸਾਂਝ 'ਤੇ ਪੈਨਲਟੀ ਅਤੇ ਟੈਕਸ ਦੀ ਰਕਮ ਅਜੇ ਤੈਅ ਨਹੀਂ ਹੋਈ ਹੈ ਪਰ 31 ਮਾਰਚ ਤੱਕ ਇਸ ਕੇਸ ਸੰਬੰਧੀ ਫੈਸਲਾ ਦੇਣ ਨੂੰ ਕਹਿ ਦਿੱਤਾ ਗਿਆ ਹੈ।
ਇਨ੍ਹਾਂ ਕੇਸਾਂ ਨੂੰ ਦੇਖ ਰਹੇ ਵਕੀਲਾਂ ਮੁਤਾਬਕ ਤਿੰਨਾਂ ਮਾਮਲਿਆਂ 'ਚ 10 ਕਰੋੜ ਤੋਂ ਜ਼ਿਆਦਾ ਇਨਕਮ ਟੈਕਸ ਮਿਲ ਸਕਦਾ ਹੈ। ਇਸ ਕੇਸ 'ਚ ਖਾਸ ਗੱਲ ਇਹ ਰਹੀ ਹੈ ਕਿ ਇਨਫੋਰਸਮੈਂਟ ਡਾਇਰੈਕਟੋਰਟ ਨੇ ਇਨ੍ਹਾਂ ਗਾਇਕਾਂ ਦੀ ਵੱਖਰੇ ਤੌਰ 'ਤੇ ਹਵਾਲਾ ਸੰਬੰਧੀ ਜਾਂਚ ਖੋਲ੍ਹ ਰੱਖੀ ਹੈ ਅਤੇ ਇਸ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਇਨਕਮ ਟੈਕਸ ਵਿਭਾਗ ਵਲੋਂ ਇਹ ਕੇਸ ਬੰਦ ਕਰ ਦਿੱਤੇ ਜਾਣਗੇ। ਇਸ ਮਾਮਲੇ ਸੰਬੰਧੀ ਤਿੰਨਾਂ ਗਾਇਕਾਂ ਨੂੰ ਛੁਪੀ ਹੋਈ ਆਮਦਨ ਜਮ੍ਹਾਂ ਕਰਾਉਣ ਲਈ ਕਿਹਾ ਜਾ ਸਕਦਾ ਹੈ।
ਪ੍ਰੇਮੀ ਨਾਲ ਗੱਲ ਕਰਨ ਤੋਂ ਰੋਕਣ 'ਤੇ ਵੱਡੀ ਭੈਣ ਨੇ ਛੋਟੀ ਭੈਣ ਨੂੰ ਦਿੱਤੀ ਅਜਿਹੀ ਖੌਫਨਾਕ ਸਜ਼ਾ ਕਿ...! (ਦੇਖੋਂ ਤਸਵੀਰਾਂ)
NEXT STORY