ਜਲੰਧਰ (ਪ੍ਰੀਤ)-ਵਿਦੇਸ਼ ਜਾ ਕੇ ਪੈਸਾ ਕਮਾਉਣ ਦਾ ਹਰ ਕੋਈ ਸ਼ੌਕੀਨ ਹੈ ਪਰ ਵਿਦੇਸ਼ਾਂ 'ਚ ਜਾਣ ਦੇ ਲਾਲਚ ਕਾਰਨ ਅਕਸਰ ਕਈ ਵਾਰ ਲੋਕ ਲੁੱਟੇ ਜਾਂਦੇ ਹਨ, ਜਿਸ ਦਾ ਪਤਾ ਉਨ੍ਹਾਂ ਨੂੰ ਬਾਅਦ 'ਚ ਲੱਗਦਾ ਹੈ। ਅਜਿਹਾ ਹੀ ਮਾਮਲਾ ਜਲੰਧਰ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਧੋਖੇਬਾਜ਼ ਇਨਸਾਨ ਨੇ ਲੋਕਾਂ ਕੋਲੋਂ ਵਿਦੇਸ਼ ਭੇਜਣ ਦੇ ਨਾਂ 'ਤੇ 50 ਲੱਖ ਰੁਪਏ ਠਗ ਲਏ।
ਅੱਡਾ ਹੁਸ਼ਿਆਰਪੁਰ ਫਾਟਕ ਦੇ ਨੇੜੇ ਸਥਿਤ ਸ਼ਿਵ ਮੰਦਰ ਲਕਸ਼ਮੀਪੁਰਾ ਦੇ ਪੁਜਾਰੀ ਗਣੇਸ਼ ਚੰਦਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਅਮਰਜੀਤ ਉਰਫ ਦਕਸ਼ ਬਸਤੀ ਸ਼ੇਖ ਹੁਕਮ ਚੰਦ ਕਾਲੋਨੀ ਰੋਜ਼ਾਨਾ ਮੰਦਰ ਆਉਂਦਾ ਸੀ ਅਤੇ ਉਸ ਦੀ ਜਾਣ-ਪਛਾਣ ਦਕਸ਼ ਨਾਲ ਹੋ ਗਈ। ਦਕਸ਼ ਨੇ ਦੱਸਿਆ ਕਿ ਉਹ ਲੋਕਾਂ ਨੂੰ ਬਾਹਰ ਭੇਜਣ ਦਾ ਕਾਰੋਬਾਰ ਕਰਦਾ ਹੈ।ਉਸ ਨੇ ਦੱਸਿਆ ਕਿ ਉਸ ਦਾ ਨਿਊ ਜਵਾਹਰ ਨਗਰ ਵਿਖੇ ਦਕਸ਼ ਫਾਈਨਾਂਸ਼ੀਅਲ ਐਂਡ ਇਮੀਗ੍ਰੇਸ਼ਨ ਕੰਸਲਟੈਂਟ ਦਾ ਦਫਤਰ ਹੈ। ਉਸ ਦੇ ਝਾਂਸੇ 'ਚ ਆ ਕੇ ਗਣੇਸ਼ ਨੇ ਆਪਣੀ ਪਤਨੀ ਦੇ ਨਾਲ-ਨਾਲ ਨਵਦੀਪ ਮਹਾਜਨ ਅਤੇ ਉਸਦੀ ਪਤਨੀ ਅਤੇ ਆਪਣੇ ਇਕ ਹੋਰ ਜਾਣਕਾਰ ਜਸਬੀਰ ਸਿੰਘ ਨਿਵਾਸੀ ਨਿਊ ਗੁਰੂ ਨਾਨਕ ਨਗਰ ਨੂੰ ਤਿਆਰ ਕੀਤਾ।
ਦਕਸ਼ ਨੇ ਹਰੇਕ ਵਿਅਕਤੀ ਕੋਲੋਂ 20 ਲੱਖ ਰੁਪਏ ਦੀ ਮੰਗ ਕੀਤੀ। ਉਸਨੇ ਪੇਸ਼ਗੀ ਦੇ ਤੌਰ 'ਤੇ 10 ਲੱਖ ਰੁਪਏ ਪ੍ਰਤੀ ਵਿਅਕਤੀ ਅਤੇ ਪਾਸਪੋਰਟ ਦੀ ਕਾਪੀ ਦੇਣ ਲਈ ਕਿਹਾ। ਉਨ੍ਹਾਂ ਸਭ ਨੇ ਪਾਸਪੋਰਟ ਦੀ ਕਾਪੀ ਸਮੇਤ 10-10 ਲੱਖ ਰੁਪਏ ਦਕਸ਼ ਨੂੰ ਦੇ ਦਿੱਤੇ ਅਤੇ ਦਕਸ਼ ਇਹ ਪੈਸੇ ਲੈ ਕੇ ਫਰਾਰ ਹੋ ਗਿਆ। ਫਿਲਹਾਲ ਪੁਲਸ ਨੇ ਦਕਸ਼ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਚੱਲਦੀ ਗੱਡੀ 'ਚ ਚੜ੍ਹ ਰਹੇ ਨੌਜਵਾਨ ਨਾਲ ਵਾਪਰ ਗਿਆ ਭਿਆਨਕ ਹਾਦਸਾ
NEXT STORY