ਆਦਮਪੁਰ (ਹੇਮਰਾਜ)-ਜੀ. ਟੀ. ਰੋਡ 'ਤੇ ਪਿੰਡ ਕਠਾਰ ਨੇੜੇ ਬੀਤੀ ਰਾਤ ਇਕ ਇੰਡੀਕਾ ਕਾਰ ਅਤੇ ਇਕ ਟਰੈਕਟਰ ਟਰਾਲੀ ਵਿਚ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ। ਜਾਣਕਾਰੀ ਮੁਤਾਬਕ ਦੀਪਕ ਸਿੱਧੂ ਪੁੱਤਰ ਗਿਆਨ ਚੰਦ ਵਾਸੀ ਪਿੰਡ ਜੰਡੀ (ਸ਼ਾਮ ਚੁਰਾਸੀ) ਹੁਸ਼ਿਆਰਪੁਰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਆਪਣੀ ਇੰਡੀਕਾ ਕਾਰ ਵਿਚ ਜਲੰਧਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਸੀ, ਜਦੋਂ ਉਹ ਜਲੰਧਰ ਹੁਸ਼ਿਆਰਪੁਰ ਜੀ. ਟੀ. ਰੋਡ 'ਤੇ ਕਠਾਰ ਪਿੰਡ ਨੇੜੇ ਵਾਹੋ-ਵਾਹੋ ਰੈਸਟੋਰੈਂਟ ਕੋਲ ਪਹੁੰਚੇ ਤਾਂ ਓਵਰਲੋਡ ਟਰੈਕਟਰ ਟਰਾਲੀ ਬੇਕਾਬੂ ਹੋ ਗਈ ਤੇ ਇੰਡੀਕਾ ਕਾਰ ਨੂੰ ਇੰਨੀ ਜ਼ੋਰ ਨਾਲ ਟੱਕਰ ਮਾਰ ਦਿੱਤੀ।
ਇਸ ਹਾਦਸੇ 'ਚ ਕਾਰ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਨਾਲ ਦੀ ਸੀਟ 'ਤੇ ਬੈਠੇ ਰਾਜਪਾਲ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਪਿਛਲੀ ਸੀਟ 'ਤੇ ਬੈਠੇ ਮਨਦੀਪ ਸਿੰਘ ਵਾਸੀ ਪਿੰਡ ਜੰਡੀ ਤੇ ਬਲਜੀਤ ਸਿੰਘ ਵਾਸੀ ਪਿੰਡ ਸ਼ੇਰਪੁਰ (ਜ਼ਿਲਾ ਹੁਸ਼ਿਆਰਪੁਰ) ਵੀ ਜ਼ਖ਼ਮੀ ਹੋ ਗਏ। ਦੀਪਕ ਸਿੱਧੂ ਸਰਕਾਰੀ ਹਸਪਤਾਲ ਆਦਮਪੁਰ ਵਿਚ ਦਾਖਲ ਹੈ ਅਤੇ ਇਕ ਦੋਸਤ ਨੂੰ ਗੰਭੀਰ ਜ਼ਖ਼ਮੀ ਹੋਣ ਕਾਰਨ ਰਾਮਾਮੰਡੀ ਜਲੰਧਰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਸ ਨੇ ਟਰੈਕਟਰ ਚਾਲਕ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ।
ਅਰੁਣ ਜੇਤਲੀ ਵਲੋਂ ਪੇਸ਼ ਕੀਤੇ ਗਏ ਆਮ ਬਜਟ 'ਤੇ ਬੋਲੇ ਭਗਵੰਤ ਮਾਨ (ਵੀਡੀਓ)
NEXT STORY