ਚੰਡੀਗੜ੍ਹ-ਸ਼ਰਾਬ ਮਾਫੀਆ ਨਾਲ ਜੁੜੇ ਕੁਝ ਵਿਅਕਤੀਆਂ ਨੇ ਇਕ ਨੌਜਵਾਨ ਦੇ ਸੀਨੇ 'ਚ ਚਾਕੂ ਮਾਰ-ਮਾਰ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਇਹ ਘਟਨਾ ਸ਼ਨੀਵਾਰ ਦੇਰ ਰਾਤ ਨੂੰ ਪਿੰਡ ਫੈਦਾ 'ਚ ਘਟੀ। ਜਾਣਕਾਰੀ ਮੁਤਾਬਕ ਫੇਜ਼-8 ਦੇ ਰਹਿਣ ਵਾਲਾ ਰਾਜੀਵ ਭਾਟੀਆ ਫੈਕਟਰੀ 'ਚ ਕੰਮ ਕਰਦਾ ਸੀ ਅਤੇ ਸੈਕਟਰ-26 'ਚ ਸਬਜ਼ੀ ਲੈਣ ਗਿਆ ਸੀ।
ਦੋਸ਼ ਹੈ ਕਿ ਘਰ ਦੇ ਨੇੜੇ ਹੀ ਇੱਥੋਂ ਦੇ ਰਹਿਣ ਵਾਲੇ ਦੁਰਗੇਸ਼, ਉਸ ਦੇ ਪਿਤਾ ਅਤੇ ਨੌਕਰ ਨੇ ਉਸ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਦੀ ਸੂਚਨਾ ਲੋਕਾਂ ਨੇ ਰਾਜੀਵ ਦੇ ਘਰਵਾਲਿਆਂ ਨੂੰ ਦਿੱਤੀ। ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ ਤਾਂ ਰਾਜੀਵ ਗੰਭੀਰ ਹਾਲਤ 'ਚ ਦੋਸ਼ੀਆਂ ਦੇ ਘਰ ਅੱਗੇ ਪਿਆ ਹੋਇਆ ਸੀ।
ਲੋਕਾਂ ਨੇ ਦੱਸਿਆ ਕਿ ਦੋਸ਼ੀ ਖੇਤਰ 'ਚ ਨਸ਼ੇ ਦਾ ਗੈਰ ਕਾਨੂੰਨੀ ਕਾਰੋਬਾਰ ਕਰਦੇ ਹਨ ਅਤੇ ਇਲਾਕੇ 'ਚ ਗੁੰਡਾਗਰਦੀ ਦਿਖਾਉਂਦੇ ਹਨ। ਫਿਲਹਾਲ ਰਾਜੀਵ ਦੇ ਘਰਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਦੋਸ਼ੀਆਂ ਨਾਲ ਕੋਈ ਦੁਸ਼ਮਣੀ ਨਹੀਂ ਹੈ। ਪੁਲਸ ਨੇ ਦੋਸ਼ੀਆਂ 'ਤੇ ਮਾਮਲਾ ਦਰਜ ਕਰਕੇ ਛਾਪੇਮਾਰੀ ਦੌਰਾਨ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਕਾਰ ਤੇ ਟਰੈਕਟਰ ਟਰਾਲੀ 'ਚ ਟੱਕਰ, ਸਾਬਕਾ ਸਰਪੰਚ ਦੀ ਮੌਤ
NEXT STORY