ਅੰਮ੍ਰਿਤਸਰ-ਐਤਵਾਰ ਨੂੰ ਟ੍ਰੈਫਿਕ ਜੋਨ ਨੰਬਰ-3 ਦੇ ਇੰਚਾਰਜ ਡੀ. ਜਤਿੰਦਰ ਵਲੋਂ ਸਥਾਨਕ ਭੰਡਾਰੀ ਪੁਲ 'ਤੇ ਅਸਥਾਈ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਟ੍ਰਿਪਲ ਸਵਾਰੀ, ਬਿਨਾਂ ਡਰਾਈਵਿੰਗ ਲਾਈਸੈਂਸ, ਕਾਲੀ ਫਿਲਮ, ਬਿਨਾਂ ਹੈਲਮੈੱਟ, ਚੱਲਦੇ ਵਾਹਨ 'ਤੇ ਮੋਬਾਇਲ ਫੋਨ ਸੁਣਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ।
ਇਸ ਮੌਕੇ 'ਤੇ ਚੇਅਰਮੈਨ ਸ਼ਬਦ ਦੀ ਪਲੇਟ ਅਤੇ ਲਾਲਬੱਤੀ ਲੱਗੀ ਕਾਰ ਨੂੰ ਰੋਕ ਕੇ ਜਦੋਂ ਵਾਹਨ ਚਾਲਕ ਨੂੰ ਲਾਲ ਬੱਤੀ ਦੀ ਮਨਜ਼ੂਰੀ ਬਾਰੇ ਪੁੱਛਿਆ ਗਿਆ ਤਾਂ ਚਾਲਕ ਕਿਸੇ ਤਰ੍ਹਾਂ ਦੀ ਮਨਜ਼ੂਰੀ ਨਾ ਦਿਖਾ ਸਕਿਆ। ਚਾਲਕ ਨੇ ਦੱਸਿਆ ਕਿ ਉਕਤ ਗੱਡੀ ਪਨਸਪ ਦੇ ਚੇਅਰਮੈਨ ਦੀ ਹੈ ਪਰ ਸਾਹਿਬ ਕਾਰ 'ਚ ਨਹੀਂ ਹਨ। ਟ੍ਰੈਫਿਕ ਇੰਸਪੈਕਟਰ ਡੀ. ਜਤਿੰਦਰ ਵਲੋਂ ਉਕਤ ਕਾਰ ਦਾ ਚਲਾਨ ਕਰ ਦਿੱਤਾ ਗਿਆ।
ਅਸ਼ਲੀਲ ਵੀਡੀਓ ਨੈੱਟ 'ਤੇ ਪਾਉਣ ਦੀ ਮਿਲੀ ਧਮਕੀ, ਔਰਤ ਦੇ ਸੁੱਕੇ ਸਾਹ
NEXT STORY