ਜਲੰਧਰ (ਚੋਪੜਾ)-ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ, ਚੋਣ ਕਮੇਟੀ ਅਤੇ ਮੀਡੀਆ ਕਰਮਚਾਰੀਆਂ ਦੇ ਸਾਹਮਣੇ ਹੀ ਅੱਜ ਯੂਥ ਕਾਂਗਰਸ ਦੀ ਗੁੱਟਬਾਜ਼ੀ ਖੁੱਲ੍ਹ ਕੇ ਸਾਹਮਣੇ ਆਈ। ਜ਼ਿਲਾ ਕਾਂਗਰਸ ਭਵਨ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਯੂਥ ਕਾਂਗਰਸ ਦੇ ਸਕੱਤਰ, ਸੂਬਾ ਰਿਟਰਨਿੰਗ ਅਧਿਕਾਰੀ ਸਮੇਤ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਯੂਥ ਕਾਂਗਰਸ ਦੇ ਪ੍ਰਧਾਨ ਕਾਕੂ ਆਹਲੂਵਾਲੀਆ ਨੇ ਸੂਬਾ ਯੂਥ ਕਾਂਗਰਸ ਦੇ ਪ੍ਰਧਾਨ ਵਿਕਰਮਜੀਤ ਸਿੰਘ ਚੌਧਰੀ ਦੇ ਰਵੱਈਏ ਨੂੰ ਲੈ ਕੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਈਆਂ।
ਆਪਣਾ ਗੁੱਸਾ ਪ੍ਰਗਟ ਕਰਦੇ ਹੋਏ ਪ੍ਰੈੱਸ ਕਾਨਫਰੰਸ ਛੱਡ ਕੇ ਕਾਂਗਰਸ ਭਵਨ ਤੋਂ ਬਾਹਰ ਨਿਕਲ ਆਏ, ਜਿਨ੍ਹਾਂ ਨੂੰ ਬਾਅਦ ਵਿਚ ਮਨਾ ਕੇ ਵਾਪਸ ਲਿਆਂਦਾ ਗਿਆ। ਤੈਅ ਸਮੇਂ ਤੋਂ ਕੁਝ ਲੇਟ ਜਦੋਂ ਕਾਕੂ ਸਾਥੀਆਂ ਸਮੇਤ ਕਾਂਗਰਸ ਭਵਨ ਪਹੁੰਚੇ ਤਾਂ ਉਸ ਸਮੇਂ ਪ੍ਰੈੱਸ ਫੋਟੋਗ੍ਰਾਫਰ ਯੂਥ ਕਾਂਗਰਸ ਨੇਤਾਵਾਂ ਦੀਆਂ ਫੋਟੋਆਂ ਖਿੱਚ ਰਹੇ ਸਨ। ਕਾਕੂ ਜਿਵੇਂ ਹੀ ਕਮਰੇ 'ਚ ਦਾਖਲ ਹੋਏ, ਉਨ੍ਹਾਂ ਨੇ ਫੋਟੋਗ੍ਰਾਫਰਾਂ ਨਾਲ ਹੱਥ ਮਿਲਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਹੁੰਦਾ ਵੇਖ ਕੇ ਵਿਕਰਮਜੀਤ ਨੇ ਕਾਕੂ ਨੂੰ ਟੋਕਦਿਆਂ ਉਨ੍ਹਾਂ 'ਤੇ ਕੋਈ ਟਿੱਪਣੀ ਕਰ ਦਿੱਤੀ ਜਿਸਨੂੰ ਸੁਣ ਕੇ ਕਾਕੂ ਭੜਕ ਗਏ ਅਤੇ ਕਹਿਣ ਲੱਗੇ ਕਿ ਉਹ ਬਾਹਰ ਤੋਂ ਨਹੀਂ ਆਏ ਉਹ ਯੂਥ ਕਾਂਗਰਸ ਦੇ ਪ੍ਰਧਾਨ ਹਨ ਅਤੇ ਜੇਕਰ ਮੀਡੀਆ ਕਰਮਚਾਰੀਆਂ ਨਾਲ ਹੱਥ ਮਿਲ ਰਹੇ ਹਨ ਤਾਂ ਸੂਬਾ ਪ੍ਰਧਾਨ ਨੂੰ ਕਿਉਂ ਇਤਰਾਜ਼ ਹੈ? ਪ੍ਰੈੱਸ ਕਾਨਫਰੰਸ ਸਮਾਪਤ ਹੋਣ ਤੋਂ ਬਾਅਦ ਕਾਕੂ ਨੇ ਸਾਰਿਆਂ ਨੇਤਾਵਾਂ ਨਾਲ ਹੱਥ ਮਿਲਾਇਆ ਪਰ ਉਥੇ ਮੌਜੂਦ ਵਿਕਰਮਜੀਤ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ।
ਚਾਲਕ ਬੋਲਿਆ, ਸਾਹਿਬ ਕਾਰ 'ਚ ਨਹੀਂ ਹਨ, ਫਿਰ ਵੀ ਕਰ ਦਿੱਤਾ ਚਲਾਨ
NEXT STORY