ਚੰਡੀਗੜ੍ਹ-ਇੱਥੇ ਮਾਛੀਵਾੜਾ 'ਚ ਇਕ ਨਾਬਾਲਗ ਕੁੜੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਕੁੜੀ ਦਾ ਪਿਤਾ ਪੰਜਾਬ ਪੁਲਸ 'ਚ ਹੋਣ ਦੇ ਬਾਵਜੂਦ ਵੀ ਇਸ ਮਾਮਲੇ ਦੇ ਦੋਸ਼ੀ ਸਰਕਾਰੀ ਟੀਚਰ ਨੂੰ ਕਾਬੂ ਨਹੀਂ ਕੀਤਾ ਗਿਆ ਹੈ। ਹੋਮਗਾਰਡ ਨੇ ਪੁਲਸ ਦੀ ਢਿੱਲੀ ਕਾਰਵਾਈ 'ਤੇ ਹੈਰਾਨੀ ਜ਼ਾਹਰ ਕਰਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜਤਾ ਦੇ ਪਿਤਾ ਨੇ 27 ਫਰਵਰੀ ਨੂੰ ਹੋਈ ਇਸ ਵਾਰਦਾਤ ਸੰਬੰਧੀ ਇਕ ਮਾਰਚ ਨੂੰ ਸ਼ਿਕਾਇਤ ਦਰਜ ਕਰਵਾਈ ਸੀ।
ਉਸ ਨੇ ਹੁਣ ਪੁਲਸ 'ਤੇ ਕਥਿਤ ਸਿਆਸੀ ਦਬਾਅ ਹੋਣ ਦਾ ਵੀ ਦੋਸ਼ ਲਾਇਆ ਹੈ। ਪੀੜਤਾ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ 27 ਫਰਵਰੀ ਨੂੰ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਜਦੋਂ ਉਹ ਘਰ ਪਹੁੰਚਿਆ ਤਾਂ ਪਤਨੀ ਘਰ ਨਹੀਂ ਸੀ ਅਤੇ ਉਸ ਦੀ ਬੇਟੀ ਨੇ ਰੋਂਦੇ ਹੋਏ ਦੱਸਿਆ ਕਿ ਗੁਆਂਢ 'ਚ ਰਹਿਣ ਵਾਲੇ ਸਰਕਾਰੀ ਟੀਚਰ ਨੇ ਉਸ ਨਾਲ ਬਲਾਤਕਾਰ ਕੀਤਾ ਹੈ ।
ਹੋਮਗਾਰਡ ਨੇ ਦੱਸਿਆ ਕਿ ਥਾਣਾ ਕੂਮਕਲਾਂ ਪੁਲਸ ਨੇ ਭਾਵੇਂ ਦੀ ਕੁੜੀ ਦਾ ਮੈਡੀਕਲ ਕਰਾਉਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਉਸ 'ਤੇ ਕੁਝ ਲੋਕਾਂ ਵਲੋਂ ਸਮਝੌਤਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ।
ਲੋਕਾਂ ਦਾ ਸੀਨਾ ਚੀਰਦਾ ਚਲਾ ਗਿਆ 'ਸਵਾਈਨ ਫਲੂ' 'ਤੇ ਦਿੱਤਾ ਮੰਤਰੀ ਦਾ ਬਿਆਨ
NEXT STORY