ਬ੍ਰਾਜ਼ੀਲ— ਖੂਬਸੂਰਤੀ ਕਲਯੁੱਗ ਦਾ ਸਭ ਤੋਂ ਵੱਡਾ ਹਥਿਆਰ ਹੈ ਤੇ ਇਸ ਨਾਲ ਛੇੜਛਾੜ ਕਰਨ ਤੋਂ ਪਹਿਲਾਂ ਕੁੜੀਆਂ ਇਕ ਪਲ ਲਈ ਵੀ ਨਹੀਂ ਸੋਚਦੀਆਂ ਪਰ ਇਸ ਤਰ੍ਹਾਂ ਕਰਨ ਨਾਲ ਕਈ ਵਾਰ ਲੈਣੇ ਦੇ ਦੇਣੇ ਪੈ ਜਾਂਦੇ ਹਨ। ਇਸ ਬ੍ਰਾਜ਼ੀਲੀਅਨ ਮਾਡਲ ਨੂੰ ਹੀ ਦੇਖ ਲਓ। ਐਂਡਰੇਸਾ ਉਰੈਚ ਨਾਂ ਦੀ ਇਹ 27 ਸਾਲਾ ਮਾਡਲ ਰੀਅਰ ਐਂਡ ਬਿਊਟੀ ਕਾਂਟੈਸਟ ਦੀ ਰਨਰ ਅਪ ਰਹੀ ਹੈ। ਇਸ ਪ੍ਰਤੀਯੋਗਿਤਾ ਵਿਚ ਮਾਡਲਾਂ ਦੀ ਖੂਬਸੂਰਤੀ ਨੂੰ ਉਨ੍ਹਾਂ ਦੇ ਭਾਰੇ ਲੱਕ ਤੋਂ ਮਿਣਿਆ ਜਾਂਦਾ ਹੈ। ਇਸ ਪ੍ਰਤੀਯੋਗਿਤਾ ਨੂੰ ਜਿੱਤਣ ਲਈ ਇਸ ਬ੍ਰਾਜ਼ੀਲੀਅਨ ਮਾਡਲ ਨੇ ਆਪਣੇ ਲੱਕ ਨੂੰ ਹੋਰ ਆਕਰਸ਼ਕ ਬਣਾਉਣ ਲਈ ਮਾਸਪੇਸ਼ੀਆਂ ਦੀ ਸਰਜਰੀ ਕਰਵਾਈ ਸੀ ਪਰ ਕੁਝ ਸਮੇਂ ਬਾਅਦ ਹੀ ਇਸ ਸਰਜਰੀ ਦੀ ਬੁਰੇ ਅਸਰ ਦਿਖਾਈ ਦੇਣ ਲੱਗੇ ਤੇ ਜਿਸ ਕਾਰਨ ਉਸ ਨੂੰ ਹਸਪਤਾਲ ਜਾਣਾ ਪਿਆ। ਉਸ ਦੀਆਂ ਲੱਤਾਂ ਦਾ ਹਾਲ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਖੂਬਸੂਰਤ ਦਿਖਾਈ ਦੇਣ ਦੇ ਚੱਕਰ ਵਿਚ ਇਸ ਹੁਸੀਨਾ ਨੇ ਜੋ ਆਪਣਾ ਹਾਲ ਕੀਤਾ, ਉਹ ਦੇਖ ਕੇ ਤੁਸੀਂ ਵੀ ਮੱਥੇ 'ਤੇ ਹੱਥ ਮਾਰ ਲਵੋਗੇ।
ਜ਼ਿਕਰਯੋਗ ਹੈ ਕਿ ਉਰੈਚ ਨੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨਾਲ ਆਪਣਾ ਅਫੇਅਰ ਹੋਣ ਦੀ ਗੱਲ ਵੀ ਕਹੀ ਸੀ, ਜਿਸ ਨੂੰ ਇਸ ਰੀਅਲ ਮੈਡ੍ਰਿਡ ਦੇ ਇਸ ਸਟਾਰ ਪਲੇਅਰ ਨੇ ਨਕਾਰ ਦਿੱਤਾ ਸੀ।
ਉਰੈਚ ਪੰਜ ਸਾਲਾਂ ਵਿਚ ਖੂਬਸੂਰਤ ਦਿਖਾਈ ਦੇਣ ਲਈ ਪਤਾ ਨਹੀਂ ਕਿੰਨੀਆਂ ਕੁ ਸਰਜਰੀਆਂ ਕਰਵਾ ਚੁੱਕੀ ਹੈ। ਇਸ ਸਰਜਰੀ ਦੇ ਖਰਾਬ ਹੋਣ ਤੋਂ ਬਾਅਦ ਉਰੈਚ ਨੂੰ ਕਈ ਦਰਦਨਾਕ ਪਲਾਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ਉਨ੍ਹਾਂ ਖੌਫਨਾਕ ਪਲਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ। ਹੁਣ ਉਰੈਚ ਹੌਲੀ-ਹੌਲੀ ਠੀਕ ਹੋ ਰਹੀ ਹੈ।
ਪਾਕਿਸਤਾਨ ਨੂੰ ਕਸ਼ਮੀਰ ਦਾ ਰਾਗ ਛੱਡਣਾ ਚਾਹੀਦੈ : ਸਾਬਕਾ ਪਾਕਿ ਡਿਪਲੋਮੈਟ
NEXT STORY