ਫਰੀਦਕੋਟ- ਪੰਜਾਬ ਦੇ ਜਿਲਾ ਫਰੀਦਕੋਟ ਪੁਲਸ ਨੂੰ ਸੁੱਖਾ ਕਾਹਲਵਾਂ ਕੇਸ 'ਚ ਵੱਡੀ ਸਫਲਤਾ ਮਿਲੀ ਹੈ। ਪੁਲਸ ਅਨੁਸਾਰ ਗੁਰਪ੍ਰੀਤ ਸਿੰਘ ਸੇਖੋਂ ਮੋਸਟਵਾਂਟੇਡ ਗੈਂਗਸਟਰ ਨੂੰ ਫਰੀਦਕੋਟ ਦੇ ਇਕ ਸਪੈਸ਼ਲ ਪੁਲਸ ਟੀਮ ਨੇ ਰੇਡ ਕਰਕੇ ਫੜਿਆ ਹੈ।
ਮੁੱਖ ਦੋਸ਼ੀ ਤੋਂ ਹਥਿਆਰ ਅਤੇ ਗੱਡੀ ਮਿਲੀ ਹੈ ਜੋ ਵਾਰਦਾਤ ਦੇ ਸਮੇਂ ਇਸਤੇਮਾਲ ਹੋਏ ਸਨ। ਪੁਲਸ ਅਨੁਸਾਰ, ਕੁਝ ਦਿਨ ਪਹਿਲੇ ਹੀ ਇਸ ਦੀ ਖਬਰ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਫਰੀਦਕੋਟ ਦੇ ਇਲਾਕੇ 'ਚ ਘੁੰਮ ਰਿਹਾ ਹੈ। ਜਦੋਂ ਤੱਕ ਪੁਲਸ ਉੱਥੇ ਪੁੱਜਦੀ, ਉਹ ਪਹਿਲੇ ਹੀ ਉੱਥੋਂ ਭੱਜ ਚੁੱਕਿਆ ਸੀ। ਇਸ ਦੇ ਬਾਅਦ ਬੁੱਧਵਾਰ ਨੂੰ ਦੋਸ਼ੀ ਕਾਬੂ 'ਚ ਆਇਆ।
ਹਥਿਆਰਾਂ ਦੀ ਤਸਕਰੀ 'ਚ ਪੰਜਾਬ, ਰਾਜਸਥਾਨ ਅਤੇ ਬੀਕਾਨੇਰ ਪੁਲਸ ਨੂੰ ਇਸ ਦੀ ਖੋਜ ਸੀ। ਇਸ ਮਾਮਲੇ 'ਚ ਫਰੀਦਕੋਟ ਦੇ ਆਈ. ਜੀ. ਨੇ ਦੱਸਿਆ ਹੈ ਕਿ ਅਸੀਂ ਇਸ ਗਿਰੋਹ ਦੇ ਕਈ ਸਾਥੀ ਪਹਿਲੇ ਹੀ ਹਥਿਆਰਾਂ ਸਮੇਤ ਫੜੇ ਹਨ ਅਤੇ ਕਈ ਦੋਸ਼ੀਆਂ ਦੀ ਤਲਾਸ਼ ਪੁਲਸ ਦੀ ਸਪੈਸ਼ਲ ਟੀਮ ਕਰ ਰਹੀ ਹੈ।
ਬਾਜਰੇ ਦੀ ਖਰੀਦ ਲਈ ਨਿਰਧਾਰਿਤ ਮਾਪਦੰਡਾਂ 'ਚ ਨਹੀਂ ਦਿੱਤੀ ਜਾਵੇਗੀ ਛੋਟ
NEXT STORY