ਚੰਡੀਗੜ੍ਹ-ਸ਼ਹਿਰ ਦੇ ਨਵਾਂ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਉਂਗਲੀ 'ਤੇ ਵਰਲਡ ਕੱਪ ਦੀ ਟਰਾਫੀ ਬਣਾ ਕੇ ਕਮਾਲ ਕਰ ਦਿਖਾਇਆ ਹੈ। ਨਵਾਂ ਪਿੰਡ ਦੇ ਰਹਿਣ ਵਾਲੇ ਸੁਲਤਾਨ ਬਾਵਾ ਦੀ ਉਂਗਲੀ 'ਤੇ ਬਣਾਈ ਵਰਲਡ ਕੱਪ 2015 ਦੀ ਟਰਾਫੀ ਅੱਜ-ਕੱਲ ਹਰ ਜਗ੍ਹਾ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਇਹ ਟਰਾਫੀ 9 ਮਿਲੀਮੀਟਰ ਦੀ ਹੈ। ਜ਼ਿਕਰਯੋਗ ਹੈ ਕਿ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2015 ਦੇ ਮੈਚ 29 ਮਾਰਚ ਤੱਕ ਚੱਲਣਗੇ। ਇਸ ਦੌਰਾਨ 49 ਮੈਚ ਹੋਣਗੇ। ਇਹ ਸਾਰੇ ਮੈਚ ਇਕ ਜਗ੍ਹਾ 'ਤੇ ਨਹੀਂ, ਸਗੋਂ 14 ਵੱਖ-ਵੱਖ ਥਾਵਾਂ 'ਤੇ ਖੇਡੇ ਜਾਣਗੇ। ਟੂਰਨਾਮੈਂਟ ਦਾ ਫਾਈਨਲ ਮੈਲਬੋਰਨ ਕ੍ਰਿਕਟ ਗਰਾਊਂਡ 'ਚ ਖੇਡਿਆ ਜਾਵੇਗਾ।
ਬਰਸਾਤ ਅਤੇ ਤੇਜ਼ ਹਵਾ ਨਾਲ ਕਣਕ ਦੀ ਖੜ੍ਹੀ ਫ਼ਸਲ ਨੂੰ ਭਾਰੀ ਨੁਕਸਾਨ
NEXT STORY