ਲੁਧਿਆਣਾ, (ਕੁਲਵੰਤ)- ਸਿੱਖਿਆ ਨੂੰ ਬੋਝ ਸਮਝਣ ਵਾਲੇ ਇਕ 14 ਸਾਲਾ ਵਿਦਿਆਰਥੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਹ 6ਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਉਸਦਾ ਪਿਤਾ ਉਸ ਨੂੰ ਪੇਪਰਾਂ ਦੇ ਕਾਰਨ ਪੜ੍ਹਨ ਲਈ ਕਹਿੰਦਾ ਸੀ। ਉਕਤ ਵਿਦਿਆਰਥੀ ਆਪਣੇ ਪਿਤਾ ਦਾ ਇਕੌਲਤਾ ਸਹਾਰਾ ਸੀ, ਜਦੋਂਕਿ ਵਿਦਿਆਰਥੀ ਦੀ ਮਾਤਾ ਪਹਿਲਾਂ ਹੀ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ। ਇਹ ਘਟਨਾ ਥਾਣਾ ਦਰੇਸੀ, ਚੌਕੀ ਸੁੰਦਰ ਨਗਰ ਦੇ ਇਲਾਕੇ ਕਿਰਪਾਲ ਨਗਰ 'ਚ ਵਾਪਰੀ। ਵਿਦਿਆਰਥੀ ਦੀ ਪਛਾਣ ਗੌਰਵ ਕੁਮਾਰ ਦੇ ਰੂਪ 'ਚ ਹੋਈ ਹੈ। ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਸਦਾ ਪਿਤਾ ਪਵਨ ਕੁਮਾਰ ਦੁਪਹਿਰ ਨੂੰ ਖਾਣਾ ਖਾਣ ਲਈ ਘਰ ਆਇਆ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਸਨੇ ਇਕ ਲੱਕੜੀ ਦੀ ਬਾਰੀ ਤੋੜ ਕੇ ਜਦੋਂ ਅੰਦਰ ਦੇਖਿਆ ਤਾਂ ਉਸਦਾ ਬੇਟਾ ਪੱਖੇ ਨਾਲ ਲਟਕ ਰਿਹਾ ਸੀ, ਜਿਸ ਦੇ ਬਾਅਦ ਉਸਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਚੌਕੀ ਮੁਖੀ ਕਪਿਲ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਨੇ ਵਿਦਿਆਰਥੀ ਦੀ ਲਾਸ਼ ਪੱਖੇ ਤੋਂ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਜਾਣਕਾਰੀ ਦਿੰਦੇ ਚੌਕੀ ਮੁਖੀ ਕਪਿਲ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਹ ਮੂਲ ਰੂਪ 'ਚ ਝਾਂਸੀ ਯੂ. ਪੀ. ਦਾ ਰਹਿਣ ਵਾਲਾ ਹੈ। ਉਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਗੌਰਵ ਉਸਦਾ ਇਕਲੌਤਾ ਬੇਟਾ ਸੀ। ਉਹ ਇਕ ਹੌਜ਼ਰੀ ਇਕਾਈ 'ਚ ਸਿਲਾਈ ਦਾ ਕੰਮ ਕਰਦਾ ਹੈ। ਗੌਰਵ ਨਾਲ ਹੀ ਇਕ ਸਕੂਲ 'ਚ ਪੜ੍ਹਦਾ ਸੀ। ਉਹ ਕਈ ਵਾਰ ਸਕੂਲ ਤੋਂ ਛੁੱਟੀ ਲੈ ਲੈਂਦਾ ਸੀ, ਜਦੋਂ ਕਿ ਉਸਦੇ ਪੇਪਰ ਸਿਰ 'ਤੇ ਸਨ ਅਤੇ ਇਸ ਲਈ ਉਹ ਉਸ ਨੂੰ ਪੜ੍ਹਨ ਲਈ ਕਹਿੰਦਾ ਸੀ। ਸਵੇਰੇ ਵੀ ਉਹ ਉਸ ਨੂੰ ਪੜ੍ਹਨ ਲਈ ਬੋਲ ਕੇ ਕੰਮ 'ਤੇ ਚਲਾ ਗਿਆ ਪਰ ਜਦੋਂ ਉਹ ਦੁਪਹਿਰ ਨੂੰ ਆਇਆ ਤਾਂ ਉਸਦੇ ਬੇਟੇ ਨੇ ਫਾਹਾ ਲਗਾਇਆ ਹੋਇਆ ਸੀ। ਚੌਕੀ ਮੁਖੀ ਦਾ ਕਹਿਣਾ ਸੀ ਕਿ ਪੁਲਸ ਨੇ ਇਸ ਸਬੰਧ 'ਚ ਧਾਰਾ 174 ਤਹਿਤ ਕਾਰਵਾਈ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਵਾਈਨ ਫਲੂ ਹੁਣ ਘਟੇਗਾ, ਸਰਕਾਰ ਕੋਲ ਦਵਾਈਆਂ ਦਾ ਪੂਰਾ ਸਟਾਕ : ਜਿਆਣੀ
NEXT STORY