ਨਾਭਾ (ਪੁਰੀ)-ਸੰਗਰੂਰ ਲੋਕ ਸਭਾ ਸੀਟ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਬੀਤੇ ਦਿਨ ਨਾਭਾ ਦੇ ਹੀਰਾ ਮਹਿਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਪੂਰੇ ਜੋਸ਼ੋ-ਖਰੋਸ਼ ਨਾਲ ਲੜੇਗੀ ਅਤੇ ਦਿੱਲੀ ਵਾਂਗ ਆਮ ਲੋਕਾਂ ਦੇ ਸਹਿਯੋਗ ਨਾਲ ਸਪੱਸ਼ਟ ਬਹੁਮਤ ਵਾਲੀ ਸਰਕਾਰ ਬਣਾ ਕੇ ਲੋਕਾਂ ਨੂੰ ਸੂਬੇ ਅੰਦਰ ਹੋ ਰਹੀ ਲੁੱਟ ਖਸੁੱਟ ਅਤੇ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਦਿਵਾਇਆ ਜਾਵੇਗਾ।
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੀ ਪੁੱਠੀ ਗਿਣਤੀ ਸ਼ੂਰੁ ਹੋ ਗਈ ਹੈ ਕਿÀੁਂਕਿ ਆਮ ਲੋਕਾਂ ਦੀ ਬਰਦਾਸ਼ਤ ਦੀ ਹੱਦ ਖਤਮ ਹੋ ਚੁੱਕੀ ਹੈ। ਸਰਕਾਰ ਦੀਆਂ ਕੋਝੀਆਂ ਨੀਤੀਆਂ ਕਾਰਨ ਸੂਬੇ ਦਾ ਉਦਯੋਗ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਤਬਦੀਲ ਹੋਣ ਕਾਰਨ ਬੇਰੁਜ਼ਗਾਰੀ ਚਰਮ ਸੀਮਾ 'ਤੇ ਹੈ ਅਤੇ ਸਰਕਾਰ ਦੀ ਬੇਰੁਖੀ ਕਾਰਨ ਨੌਜਵਾਨ ਨਸ਼ਿਆਂ ਦੇ ਦਲਦਲ ਵਿਚ ਧਸਦੇ ਜਾ ਰਹੇ ਹਨ। ਇਸ ਮੌਕੇ ਜੱਸੀ ਛੰਨਾ, ਜਸਵੀਰ ਸਿੰਘ ਜੱਸੀ ਸੌਹੀਆਂ ਵਾਲਾ, ਸ਼ਰਮਾ ਲੁਧਿਆਣਾ, ਠੇਕੇਦਾਰ ਓਮ ਪ੍ਰਕਾਸ਼ ਗਰਗ ਆਦਿ ਮੌਜੂਦ ਸਨ।
ਖੁੱਲ੍ਹੇ ਗਟਰ 'ਚ ਡਿਗਿਆ ਸਾਂਢ, ਕੱਢਣ 'ਚ ਲੱਗੇ ਕਈ ਘੰਟੇ (ਵੀਡੀਓ)
NEXT STORY