ਨੇਪੀਅਰ¸ ਵਿਸ਼ਵ ਕੱਪ ਟੂਰਨਾਮੈਂਟ ਵਿਚ ਆਪਣੇ ਸਾਰੇ ਮੈਚ ਜਿੱਤ ਕੇ ਗਰੁੱਪ ਵਿਚੋਂ ਚੋਟੀ 'ਤੇ ਚੱਲ ਰਹੀ ਸਾਂਝੀ ਮੇਜ਼ਬਾਨੀ ਨਿਊਜ਼ੀਲੈਂਡ ਟੀਮ ਦੇ ਚਮਤਕਾਰੀ ਖਿਡਾਰੀ ਤੇ ਐਤਵਾਰ ਨੂੰ ਅਫਗਾਨਿਸਤਾਨ ਵਿਰੁੱਧ 'ਮੈਨ ਆਫ ਦਿ ਮੈਚ' ਰਹੇ ਡੇਨੀਅਲ ਵਿਟੋਰੀ ਨੇ ਵਿਰੋਧੀ ਟੀਮਾਂ ਨੂੰ ਘੱਟ ਨਾ ਸਮਝਦੇ ਹੋਏ ਕਿਹਾ ਕਿ ਹਰ ਟੀਮ ਜਿਸ ਨੇ ਨਾਕਆਊਟ ਦੌਰ ਵਿਚ ਜਗ੍ਹਾ ਬਣਾਈ ਹੈ, ਮਜ਼ਬੂਤ ਹੈ ਤੇ ਉਨ੍ਹਾਂ ਸਾਰਿਆਂ ਵਿਚ ਮੈਜ ਜੇਤੂ ਖਿਡਾਰੀ ਹਨ।
ਵਿਟੋਰੀ ਨੇ ਕਿਹਾ, ''ਸਾਡੀ ਟੀਮ ਕਿਸੇ ਹੋਰ ਟੀਮ ਨੂੰ ਘੱਟ ਸਮਝਣ ਦੀ ਗਲਤੀ ਨਹੀਂ ਕਰ ਰਹੀ ਹੈ। ਹਰ ਟੀਮ ਜਿਹੜੀ ਨਾਕਆਊਟ ਦੌਰ ਤਕ ਪਹੁੰਚੇਗੀ, ਮਜਬੂਤ ਹੋਵੇਗੀ ਤੇ ਉਸ ਵਿਚ ਮੈਚ ਜੇਤੂ ਖਿਡਾਰੀ ਹੋਣਗੇ
ਸਾਬਕਾ ਕਪਤਾਨ ਵਿਟੋਰੀ ਨੇ ਕਿਹਾ, ''ਅਸੀਂ ਜਿਸ ਵੀਟੀਮ ਵਿਰੁੱਧ ਕੁਆਰਟਰ ਫਾਈਨਲ ਵਿਚ ਖੇਡਾਂਗੇ, ਨਿਸ਼ਚਿਤ ਹੀ ਉਹ ਬਹੁਤ ਮਜ਼ਬੂਤ ਹੋਵੇਗੀ। ਇਨ੍ਹਾਂ ਟੀਮਾਂ ਵਿਚ ਨਿਸ਼ਚਿਤ ਹੀ ਅਜਿਹੇ ਖਿਡਾਰੀ ਹੋਣਗੇ ਜਿਹੜੇ ਮੈਚ ਜਿੱਤਣ ਦੀ ਸਮੱਰਥਾ ਰੱਖਦੇ ਹਨ। ਇਸ ਲਈ ਅਸੀਂ ਅੱਗੇ ਦੀ ਖੇਡ ਨੂੰ ਇਸ ਨਜ਼ਰੀਏ ਨਾਲ ਦੇਖ ਰਹੇ ਹਾਂ।''
ਭਾਰਤ ਕੋਈ ਨਰਮੀ ਨਹੀਂ ਵਰਤੇਗਾ : ਪੋਰਟਰਫੀਲਡ
NEXT STORY