ਸਿਡਨੀ¸ ਸ਼੍ਰੀਲੰਕਾ ਦੇ ਅਨੁਭਵੀ ਬੱਲੇਬਾਜ਼ ਕੁਮਾਰ ਸੰਗਾਕਾਰਾ ਆਸਟ੍ਰੇਲੀਆ ਵਿਰੁੱਧ ਐਤਵਾਰ ਨੂੰ ਇੱਥਏ ਗਰੁੱਪ-ਏ ਮੁਕਾਬਲੇ ਵਿਚ ਲਗਾਤਾਰ ਤੀਜਾ ਸੈਂਕੜਾ ਬਣਾਉਣ ਦੇ ਨਾਲ ਹੀ ਵਨ ਡੇ ਵਿਚ 14 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕਰਨ ਵਾਲਾ ਦੂਜਾ ਖਿਡਾਰੀ ਬਣ ਗਿਆ।
37 ਸਾਲਾ ਸੰਗਾਕਾਰਾ ਦੇ ਇਲਾਵਾ ਭਾਰਤ ਦਾ ਧਾਕੜ ਬੱਲੇਬਾਜ਼ ਸਚਿਨ ਤੇਂਦੁਲਕਰ ਹੀ ਇਕੋ-ਇਕ ਬੱਲੇਬਾਜ਼ਹੈ ਜਿਹੜਾ ਵਨ-ਡੇ ਵਿਚ 14 ਹਜ਼ਾਰ ਦੌੜਾਂ ਬਣਾਉਣ ਦੀ ਉਪੱਲਬਧੀ ਆਪਣੇ ਨਾਂ ਕਰ ਚੁੱਕਾ ਹੈ। ਸਚਿਨ ਤੋਂ ਬਾਅਦ 14 ਹਜ਼ਾਰ ਕਲੱਬੀ ਵਿਚ ਸ਼ਾਮਲ ਹੋਣ ਵਾਲੇ ਸੰਗਾਕਾਰਾ ਦੂਜਾ ਬੱਲੇਬਾਜ਼ ਹੈ। ਸਾਬਕਾ ਕ੍ਰਿਕਟਰ ਸਚਿਨ ਨੇ ਵਨ ਡੇ ਕਰੀਅਰ ਵਿਚ 18426 ਦੌੜਾਂ ਬਣਾਈਆਂ ਹਨ।
ਸੰਗਾਕਾਰਾ ਦੇ ਨਾਂ ਹੁਣ 402 ਵਨ ਡੇ ਮੈਚਾਂ ਵਿਚ 14063 ਦੌੜਾਂ ਹੋ ਗਈਆਂ ਹਨ ਜਿਸ ਵਿਚ 24 ਸੈਂਕੜੇ ਤੇ 93 ਅਰਧ ਸੈਂਕੜੇ ਸ਼ਾਮਲ ਹਨ। ਸੰਗਾਕਾਰਾ ਨੇ ਇਹ ਕਾਰਨਾਮਾ ਚਾਰ ਵਾਰ ਦੇ ਚੈਂਪੀਅਿਨ ਆਸਟ੍ਰੇਲੀਆ ਵਿਰੁੱਧ ਵਿਸ਼ਵ ਕੱਪ ਮੈਚ ਵਿਚ ਕੀਤਾ। ਉਸ ਨੇ 107 ਗੇਂਦਾਂ ਵਿਚ 11 ਚੌਕੇ ਲਗਾ ਕੇ 104 ਦੌੜਾਂ ਦੀ ਬਿਹਤਰੀਨ ਪਾਰੀ ਪਾਰੀ ਖੇਡੀ।
ਮੌਜੂਦਾ ਵਿਸ਼ਵ ਕੱਪ ਟੂਰਨਾਮੈਂਟ ਵਿਚ ਇਹ ਸੰਗਾਕਾਰਾ ਦਾ ਲਗਾਤਾਰ ਤੀਜਾ ਸੈਂਕੜਾ ਹੈ। ਪਿਛਲੇ ਦੋ ਮੈਚਾਂ ਵਿਚ ਉਹ ਬੰਗਲਾਦੇਸ਼ ਵਿਰੁੱਧ ਅਜੇਤੂ 105 ਤੇ ਇੰਗਲੈਂਡ ਵਿਰੁੱਧ ਅਜੇਤੂ 117 ਦੌੜਾਂ ਦੀ ਪਾਰੀ ਖੇਡ ਚੁੱਕਾ ਹੈ।
ਟੈਸਟ ਕ੍ਰਿਕਟ ਨੂੰ ਅਲਵਿਦਾ ਕਹੇਗਾ ਸੰਗਾਕਾਰ
NEXT STORY