ਹੈਮਿਲਟਨ- ਵਿਸ਼ਵ ਕੱਪ 'ਚ ਇਤਿਹਾਸ ਰਚਣ ਦੀ ਦਹਿਲੀਜ਼ 'ਤੇ ਖੜ੍ਹੀ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਮੰਗਲਵਾਰ ਨੂੰ ਆਇਰਲੈਂਡ ਖਿਲਾਫ ਸ਼ਾਨਦਾਰ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰੇਗੀ। ਲਗਾਤਾਰ 4 ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਚੁੱਕੀ ਪਿਛਲੀ ਵਾਰ ਦੀ ਚੈਂਪੀਅਨ ਭਾਰਤੀ ਟੀਮ ਦੀਆਂ ਨਜ਼ਰਾਂ ਲਗਾਤਾਰ 5ਵੀਂ ਜਿੱਤ 'ਤੇ ਹੈ। ਕੱਲ ਜੇਕਰ ਉਹ ਆਇਰਲੈਂਡ ਨੂੰ ਹਰਾ ਦਿੰਦੀ ਹੈ ਤਾਂ ਵਿਸ਼ਵ ਕੱਪ 'ਚ ਲਗਾਤਾਰ 9 ਜਿੱਤ ਦਰਜ ਕਰਨ ਦਾ ਰਿਕਾਰਡ ਉਸ ਦੇ ਨਾਂ ਹੋ ਜਾਵੇਗਾ। ਇਸ ਅਭਿਆਨ ਦਾ ਆਗਾਜ਼ 2011 ਵਿਸ਼ਵ ਕੱਪ ਦੌਰਾਨ ਚੇਨਈ 'ਚ ਵੈਸਟਇੰਡੀਜ਼ 'ਤੇ ਜਿੱਤ ਦੇ ਨਾਲ ਹੋਇਆ ਸੀ।
ਪਿਛਲੇ ਮੈਚ 'ਚ ਵੈਸਟਇੰਡੀਜ਼ 'ਤੇ ਮਿਲੀ ਜਿੱਤ ਉਸ ਦੀ ਲਗਾਤਾਰ 8ਵੀਂ ਜਿੱਤ ਸੀ ਜਿਸ ਦੇ ਨਾਲ ਉਸ ਨੇ 2003 'ਚ ਦੱਖਣੀ ਅਫਰੀਕਾ ਵਿਖੇ ਹੋਏ ਵਿਸ਼ਵ ਕੱਪ 'ਚ ਸੌਰਭ ਗਾਂਗੁਲੀ ਦੀ ਟੀਮ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਸੀ।
ਪਿਛਲੀ ਵਾਰ ਭਾਰਤ ਤੇ ਆਇਰਲੈਂਡ ਦੀ ਟੱਕਰ ਬੰਗਲੌਰ ਵਿਖੇ ਪਿਛਲੇ ਵਿਸ਼ਵ ਕੱਪ ਦੌਰਾਨ ਹੋਈ ਸੀ ਜਿਸ 'ਚ ਭਾਰਤ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਯੁਵਰਾਜ ਸਿੰਘ ਨੇ ਫਿਫਟੀ ਬਣਾਉਣ ਦੇ ਨਾਲ 5 ਵਿਕਟਾਂ ਵੀ ਲਈਆਂ ਸਨ।
ਨਵਾਂ ਹੈਲਮੇਟ ਪਹਿਨਣ ਵਾਲਾ ਪਹਿਲਾ ਬੱਲੇਬਾਜ਼ ਸੰਗਾਕਾਰਾ
NEXT STORY