ਸਿਡਨੀ- ਕੱਲ ਆਸਟ੍ਰੇਲੀਆ ਨਾਲ ਹੋਏ ਮੈਚ 'ਚ ਸ਼੍ਰੀਲੰਕਾ ਦੇ ਦਿੱਗਜ ਬੱਲੇਬਾਜ਼ ਕੁਮਾਰ ਸੰਗਾਕਾਰਾ ਦੀ ਇਕ ਚੀਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਆਪਣੇ ਸੁਰੱਖਿਆ ਨੂੰ ਹੋਰ ਪੁਖ਼ਤਾ ਕਰਨ ਲਈ ਆਪਣੇ ਕੈਰੀਅਰ 'ਚ ਪਹਿਲੀ ਵਾਰ 37 ਸਾਲਾਂ ਸੰਗਾ ਨੇ 'ਮਸੂਰੀ ਸਟੈਮਗਾਰਡ' ਹੈਲਮੈਟ ਪਹਿਨਿਆ, ਜੋ ਗਰਦਨ ਨੂੰ ਦੂਜੇ ਹੈਲਮਟਾਂ ਦੇ ਮੁਕਾਬਲੇ ਵੱਧ ਸੁਰੱਖਿਆ ਦਿੰਦਾ ਹੈ।
ਮਸੂਰੀ ਸਟੈਮਗਾਰਡ ਹੈਲਮੈਟ ਨੂੰ ਪਿਛਲੇ ਸਾਲ ਦੇ ਅੰਤ 'ਚ ਫਿਲਿਪ ਹਿਊਜ ਦੀ ਮੌਤ ਹੋਣ ਮਗਰੋਂ ਤਿਆਰ ਕੀਤਾ ਗਿਆ ਸੀ। ਫਿਲ ਦੇ ਸਿਰ ਦੇ ਪਿਛਲੇ ਹਿੱਸੇ 'ਚ ਬਾਊਂਸਰ ਲੱਗਾ ਸੀ ਜਿਸ ਨਾਲ ਉਹ ਉੱਥੇ ਹੀ ਬੇਹੋਸ਼ ਹੋ ਗਿਆ ਸੀ ਅਤੇ ਮਗਰੋਂ ਹਸਪਤਾਲ 'ਚ ਕੁਝ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ ਸੀ।
ਸੰਗਾਕਾਰਾ ਨੇ ਸਪੱਸ਼ਟ ਰੂਪ ਨਾਲ ਨਵੇਂ ਹੈਲਮੇਟ ਨੂੰ ਇਸਤਮਾਲ ਕਰਨ ਲਈ ਜਿਆਦਾ ਸਮਾਂ ਨਹੀਂ ਲਿਆ। ਇਹ ਨਵੇਂ ਢੰਗ ਦਾ ਹੈਲਮੇਟ 11 ਫਰਵਰੀ 2015 ਨੂੰ ਰਿਲੀਜ਼ ਕੀਤਾ ਗਿਆ ਸੀ। ਸੰਗਾ ਨੇ ਇਸ ਮੈਚ 'ਚ ਲਗਾਤਾਰ ਤੀਜੀ ਸੈਂਚੂਰੀ ਜੜ੍ਹੀ ਅਤੇ ਉਹ ਵਿਸ਼ਵ ਕੱਪ 'ਚ ਲਗਾਤਾਰ 3 ਸੈਂਚੂਰੀ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣਿਆ।
ਪਰ ਸੰਗਾ ਦਾ ਸੈਂਕੜਾ ਆਖ਼ਰ ਵਿਅਰਥ ਗਿਆ ਅਤੇ ਆਸਟ੍ਰੇਲੀਆ ਨੇ ਇਹ ਮੈਚ 64 ਦੌੜਾਂ ਨਾਲ ਜਿੱਤ ਲਿਆ।
ਮੁਟਿਆਰਾਂ ਦੀ ਰਗਬੀ ਟੀਮ ਦੇ ਨਗਨ ਕੈਲੰਡਰ ਨੇ ਜਮਾਇਆ ਪ੍ਰਭਾਵ
NEXT STORY