ਗ੍ਰੇਟਰ ਨੋਇਡਾ¸ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹਿ ਚੁੱਕੇ ਆਲਰਾਊਂਡਰ ਮਦਨ ਲਾਲ ਭਾਰਤੀ ਟੀਮ ਦੇ ਆਸਟ੍ਰੇਲੀਆ ਵਿਚ ਪ੍ਰਦਰਸ਼ਨ ਵਿਚ ਆਏ ਜ਼ਬਰਦਸਤ ਬਦਲਾਅ ਤੋਂ ਬੇਹੱਦ ਪ੍ਰਭਾਵਿਤ ਹਨ ਤੇ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ 99 ਫੀਸਦੀ ਯਕੀਨ ਹੈ ਕਿ ਭਾਰਤ ਆਪਣਾ ਖਿਤਾਬ ਬਰਕਰਾਰ ਰੱਖੇਗਾ।
ਮਦਨ ਲਾਲ ਨੇ ਇੱਥੇ ਕਿਹਾ, ''ਭਾਰਤੀ ਟੀਮ ਆਸਟ੍ਰੇਲੀਆ ਵਿਚ ਟੈਸਟ ਲੜੀ ਤੇ ਤਿਕੋਣੀ ਲੜੀ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ ਵਿਸ਼ਵ ਕੱਪ ਵਿਚ ਜਿਸ ਤਰ੍ਹਾਂ ਮੈਚ ਜਿੱਤੇ ਹਨ, ਉਸ ਨੇ ਮੈਨੂੰ ਵੀ ਹੈਰਾਨੀ ਵਿਚ ਪਾ ਦਿੱਤਾ ਹੈ। ਮੈਨੂੰ ਉਮੀਦ ਨਹੀਂ ਸੀ ਕਿ ਭਾਰਤੀ ਟੀਮ ਆਪਣੇ ਪ੍ਰਦਰਸ਼ਨ ਵਿਚ ਇੰਨਾ ਬਦਲਾਅ ਲਿਆ ਸਕੇਗੀ।''
ਅਫਗਾਨਿਸਤਾਨ ਨੂੰ ਵਿਸ਼ਵ ਕੱਪ ਦੀ ਸਫਲਤਾ ਨੂੰ ਅੱਗੇ ਵਧਾਉਣਾ ਹੋਵੇਗਾ : ਮੋਲਸ
NEXT STORY