ਵੇਲਿੰਗਟਨ, ਅਫਗਾਨਿਸਤਾਨ ਦੇ ਕੋਚ ਐਂਡੀ ਮੋਲਸ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਆਪਣੇ ਪਹਿਲੇ ਵਿਸ਼ਵ ਕੱਪ 'ਚ ਉਮੀਦ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਉਸਨੂੰ ਇਸ ਲੈਅ ਨੂੰ ਬਰਕਰਾਰ ਰੱਖਣ ਲਈ ਸੀਨੀਅਰ ਟੀਮਾਂ ਨਾਲ ਲਗਾਤਾਰ ਖੇਡਣਾ ਹੋਵੇਗਾ। ਅਫਗਾਨਿਸਤਾਨ ਨੇ ਵਿਸ਼ਵ ਕੱਪ 'ਚ ਇਕਲੌਤੀ ਜਿੱਤ ਸਕਾਟਲੈਂਡ ਵਿਰੁੱਧ ਦਰਜ ਕੀਤੀ ਹੈ ਪਰ ਉਸਦਾ ਪ੍ਰਦਰਸ਼ਨ ਬੇਹਤਰੀਨ ਰਿਹਾ ਹੈ। ਮੋਲਸ ਨੇ ਕਿਹਾ ਕਿ ਉਨ੍ਹਾਂ ਦੇ ਖਿਡਾਰੀ ਦੁਨੀਆ ਨੂੰ ਇਹ ਦਿਖਾਉਣ ਨੂੰ ਬੇਤਾਬ ਹਨ ਕਿ ਉਨ੍ਹਾਂ ਦੇ ਮੁਲਕ 'ਚ ਜੰਗ ਅਤੇ ਅਸ਼ਾਂਤੀ ਤੋਂ ਇਲਾਵਾ ਵੀ ਬਹੁਤ ਕੁਝ ਹੈ। ਉਸਨੇ ਨਿਊਜ਼ੀਲੈਂਡ ਦੇ ਰੇਡੀਓ ਸਪੋਰਟਸ 'ਤੇ ਕਿਹਾ, ''ਪੁਰਾਣੇ ਮੈਂਬਰਾਂ ਦੀ ਤੁਲਨਾ 'ਚ ਇਨ੍ਹਾਂ ਖਿਡਾਰੀਆਂ ਨੂੰ ਖੇਡਣ ਦੇ ਇਵਜ਼ 'ਚ ਕੁਝ ਨਹੀਂ ਮਿਲਦਾ ਪਰ ਇਸਦੇ ਬਾਵਜੂਦ ਇਹ ਆਪਣੇ ਦੇਸ਼ ਲਈ ਵਧੀਆ ਖੇਡਣ ਵਿਚ ਫਖਰ ਮਹਿਸੂਸ ਕਰਦੇ ਹਨ। ਉਨ੍ਹਾਂ 'ਚ ਕ੍ਰਿਕਟ ਨੂੰ ਲੈ ਕੇ ਬਹੁਤ ਜਨੂੰਨ ਹੈ। ਉਸਨੇ ਕਿਹਾ ਕਿ ਟੀਮ ਨੇ ਲਗਾਤਾਰ ਪੰਜ-ਛੇ ਸਾਲਾਂ ਤੋਂ ਲੰਬਾ ਸਫਰ ਤੈਅ ਕੀਤਾ ਹੈ ਪਰ ਉਸਨੂੰ ਵਧੀਆ ਟੀਮਾਂ ਖਿਲਾਫ ਲਗਾਤਾਰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ।''
ਵਿਰਾਟ ਤੋਂ ਖੁਸ਼ੀ ਨਾ ਗਈ ਸਾਂਭੀ, ਵੀਡੀਓ ਰਾਹੀਂ ਕੀਤੀ ਸਾਂਝੀ (ਦੇਖੋ ਵੀਡੀਓ)
NEXT STORY