ਹੈਮਿਲਟਨ, ਭਾਰਤੀ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੇ ਵਿਸ਼ਵ ਕੱਪ ਟੂਰਨਾਮੈਂਟ 'ਚ ਹੁਣ ਤਕ ਟੀਮ ਦੇ ਗੇਂਦਬਾਜ਼ੀ ਪ੍ਰਦਰਸ਼ਨ 'ਤੇ ਸਬਰ ਪ੍ਰਗਟਾਉਂਦਿਆਂ ਕਿਹਾ ਕਿ ਸਾਰੇ ਖਿਡਾਰੀ ਇਕਜੁੱਟ ਹੋ ਕੇ ਗੇਂਦਬਾਜ਼ੀ ਕਰ ਰਹੇ ਹਨ ਤੇ ਆਉਣ ਵਾਲੇ ਮੈਚਾਂ 'ਚ ਇਸ ਵਿਚ ਹੋਰ ਸੁਧਾਰ ਦੇਖਣ ਨੂੰ ਮਿਲੇਗਾ। ਸਾਬਕਾ ਚੈਂਪੀਅਨ ਭਾਰਤੀ ਟੀਮ ਮੰਗਲਵਾਰ ਨੂੰ ਆਇਰਲੈਂਡ ਵਿਰੁੱਧ ਅਗਲੇ ਪੂਲ-ਬੀ ਮੈਚ 'ਚ ਉਤਰੇਗੀ। ਭਾਰਤ ਹੁਣ ਤਕ ਚਾਰੇ ਮੈਚ ਜਿੱਤ ਕੇ ਆਪਣੇ ਗਰੁੱਪ 'ਚ ਚੋਟੀ 'ਤੇ ਹੈ ਅਤੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ। ਮੋਹਿਤ ਨੇ ਸੋਮਵਾਰ ਕਿਹਾ ਕਿ ਅਸੀਂ ਇਕ ਇਕਾਈ ਦੀ ਤਰ੍ਹਾਂ ਹੁਣ ਤਕ ਪ੍ਰਦਰਸ਼ਨ ਕੀਤਾ ਹੈ ਅਤੇ ਮੈਂ ਇਸ ਪ੍ਰਦਰਸ਼ਨ ਤੋਂ ਖੁਸ਼ ਹਾਂ। ਸਾਡੇ ਪੰਜਾਂ ਗੇਂਦਬਾਜ਼ਾਂ ਨੇ ਹੁਣ ਤਕ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਉਸ ਨੇ ਕਿਹਾ ਕਿ ਅਸੀਂ ਵਧੀਆ ਖੇਡ ਰਹੇ ਹਾਂ ਪਰ ਖੇਡ 'ਚ ਹਮੇਸ਼ਾ ਕੁਝ ਚੰਗਾ ਕਰਨ ਦੀ ਉਮੀਦ ਬੱਝਦੀ ਹੈ। ਸਾਨੂੰ ਦਿਮਾਗ 'ਚ ਇਸ ਗੱਲ ਨੂੰ ਯਾਦ ਰੱਖਣਾ ਹੋਵੇਗਾ ਕਿ ਅਸੀਂ ਅਜੇ ਤਕ ਜ਼ਿਆਦਾ ਦਬਾਅ ਨਹੀਂ ਝੱਲਿਆ ਪਰ ਅੱਗੇ ਇਸ ਲਈ ਖੁਦ ਨੂੰ ਤਿਆਰ ਰੱਖਣਾ ਹੋਵੇਗਾ। ਸਾਨੂੰ ਡੈੱਥ ਓਵਰਾਂ 'ਚ ਸੁਧਾਰ ਕਰਨ 'ਤੇ ਕੰਮ ਕਰਨਾ ਹੋਵੇਗਾ।
99 ਫੀਸਦੀ ਯਕੀਨ ਹੈ ਕਿ ਭਾਰਤ ਵਿਸ਼ਵ ਕੱਪ ਜਿੱਤੇਗਾ: ਮਦਨ ਲਾਲ
NEXT STORY