Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, OCT 05, 2026

    1:13:49 PM

  • two more accused arrested in lpu controversy students protest

    LPU ਹਿੰਸਾ ਮਾਮਲੇ 'ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ!...

  • another plague

    ਦੁਨੀਆ 'ਤੇ ਇਕ ਹੋਰ ਪਲੇਗ ਦਾ ਖ਼ਤਰਾ ! ਲੈਬ...

  • major incident averted in jalandhar ied supplier arrested

    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ...

  • gold prices fall  silver prices rise  price of 24 22 18k gold

    ਸੋਨੇ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ ਤੇ ਚਾਂਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਪੂਰਨ ਕਰਮਯੋਗੀ ਬਾਬਾ ਰਾਮ ਰਾਏ ਜੀ

DHARM News Punjabi(ਧਰਮ)

ਪੂਰਨ ਕਰਮਯੋਗੀ ਬਾਬਾ ਰਾਮ ਰਾਏ ਜੀ

  • Updated: 10 Mar, 2015 04:47 PM
Dharm
article
  • Share
    • Facebook
    • Tumblr
    • Linkedin
    • Twitter
  • Comment

ਬਾਬਾ ਰਾਮ ਰਾਏ ਜੀ ਦਾ ਜਨਮ ਸਿੱਖਾਂ ਦੇ ਸੱਤਵੇਂ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ 1646 'ਚ ਕੀਰਤਪੁਰ ਵਿਖੇ ਹੋਇਆ। ਉਹ ਗੁਰੂ ਹਰਿ ਰਾਏ ਜੀ ਦੇ ਵੱਡੇ ਸਪੁੱਤਰ ਸਨ ਤੇ ਪੂਰਨ ਕਰਮਯੋਗੀ ਸਨ। ਸ਼ਾਹਜਹਾਨ ਦਾ ਵੱਡਾ ਪੁੱਤਰ ਦਾਰਾ ਸ਼ਿਕੋਹ ਗੁਰੂ ਹਰਿ ਰਾਏ ਜੀ ਦਾ ਸ਼ਰਧਾਲੂ ਸੀ। ਇਕ ਵਾਰ ਗੁਰੂ ਜੀ ਨੇ ਦਾਰਾ ਨੂੰ ਇਕ ਦਵਾਈ ਭੇਜੀ, ਜਿਸ ਨਾਲ ਉਸ ਨੂੰ ਬੀਮਾਰੀ ਤੋਂ ਆਰਾਮ ਆ ਗਿਆ। 1657 'ਚ ਸ਼ਾਹਜਹਾਨ ਦੇ ਪੁੱਤਰਾਂ ਦਾਰਾ ਸ਼ਿਕੋਹ ਤੇ ਔਰੰਗਜ਼ੇਬ ਵਿਚਾਲੇ ਦਿੱਲੀ ਦੇ ਤਖਤ ਲਈ ਸ਼ਾਮੂਗੜ੍ਹ ਦੀ ਲੜਾਈ ਹੋਈ। ਕੁਦਰਤੀ ਤੌਰ 'ਤੇ ਗੁਰੂ ਹਰਿ ਰਾਏ 2100 ਘੋੜਸਵਾਰ ਲੈ ਕੇ ਦਾਰਾ ਸ਼ਿਕੋਹ ਦੀ ਮਦਦ ਲਈ ਗਏ ਪਰ ਇਸ ਲੜਾਈ 'ਚ ਦਾਰਾ ਹਾਰ ਗਿਆ ਤੇ ਉਹ ਪੰਜਾਬ ਵੱਲ ਦੌੜਿਆ। ਔਰੰਗਜ਼ੇਬ ਦੀ ਫੌਜ ਤੇਜ਼ੀ ਨਾਲ ਦਾਰਾ ਦਾ ਪਿੱਛਾ ਕਰ ਰਹੀ ਸੀ।
ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਬਿਆਸ ਦਰਿਆ ਦੇ ਕੰਢੇ ਦਾਰਾ ਨਾਲ ਮੁਲਾਕਾਤ ਕੀਤੀ ਤੇ ਉਸ ਦਾ ਪਿੱਛਾ ਕਰ ਰਹੀ ਔਰੰਗਜ਼ੇਬ ਦੀ ਫੌਜ ਨੂੰ ਕਾਫੀ ਚਿਰ ਬਿਆਸ ਦਰਿਆ ਦੇ ਕੰਢੇ ਰੋਕੀ ਰੱਖਿਆ। ਇਸ ਨਾਲ ਦਾਰਾ ਬਚ ਕੇ ਪੰਜਾਬ ਤੋਂ ਸਿੰਧ ਵੱਲ ਚਲਾ ਗਿਆ।
ਆਪਣੀ ਗੱਦੀ 'ਤੇ ਪੱਕੇ ਪੈਰੀਂ ਹੋ ਕੇ ਔਰੰਗਜ਼ੇਬ ਨੇ ਗੁਰੂ ਹਰਿ ਰਾਏ ਜੀ ਨੂੰ ਦਿੱਲੀ ਬੁਲਾਇਆ। ਗੁਰੂ ਜੀ ਆਪ ਤਾਂ ਦਿੱਲੀ ਨਾ ਗਏ ਪਰ ਆਪਣੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਨੂੰ ਭੇਜ ਦਿੱਤਾ। ਬਾਬਾ ਰਾਮ ਰਾਏ ਦਿੱਲੀ ਗਏ। ਉਥੇ ਉਨ੍ਹਾਂ ਨੇ ਔਰੰਗਜ਼ੇਬ ਨਾਲ ਬੜੀ ਸੂਝਬੂਝ ਨਾਲ ਗੱਲਬਾਤ ਕੀਤੀ ਤੇ ਉਸ ਨੂੰ ਕਈ ਕਰਾਮਾਤਾਂ ਦਿਖਾਈਆਂ। ਲੱਗਦਾ ਸੀ ਕਿ ਔਰੰਗਜ਼ੇਬ ਸੰਤੁਸ਼ਟ ਹੋ ਗਿਆ ਤੇ ਸਭ ਮਸਲੇ ਹੱਲ ਹੋ ਗਏ ਹਨ। ਪਰ ਮੁਸਲਮਾਨ ਕਾਜੀਆਂ ਨੇ ਨਵੀਂ ਚੱਕ-ਥੱਲ ਸ਼ੁਰੂ ਕਰ ਦਿੱਤੀ ਕਿ ਸਿੱਖਾਂ ਦੇ ਪਵਿੱਤਰ ਗ੍ਰੰਥ 'ਚ ਮੁਸਲਮਾਨ ਧਰਮ ਦੇ ਖਿਲਾਫ ਲਿਖਿਆ ਗਿਆ ਹੈ। ਉਨ੍ਹਾਂ ਨੇ ਆਸਾ ਦੀ ਵਾਰ ਦੇ ਹੇਠ ਲਿਖੇ ਸ਼ਲੋਕ ਦਾ ਹਵਾਲਾ ਦਿੱਤਾ। ਸ਼ਲੋਕ ਇਸ ਪ੍ਰਕਾਰ ਹੈ : ਮ : 2
ਮਿਟੀ ਮੁਸਲਮਾਨ ਕੀ, ਪੇੜੈ ਪਈ ਕੁਮਿਆਰ
ਘੜਿ ਭਾਂਡੇ ਇਟਾ ਕੀਆ, ਜਲਦੀ ਕਰੇ ਪੁਕਾਰ
ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਤੋਂ ਉਕਤ ਸ਼ਲੋਕ ਬਾਰੇ ਸਪੱਸ਼ਟੀਕਰਨ ਮੰਗਿਆ। ਬਾਬਾ ਰਾਮ ਰਾਏ ਨੇ ਕਿਹਾ ਕਿ ਉਕਤ ਸ਼ਲੋਕ ਵਿਚ ਸਹੀ ਸ਼ਬਦ 'ਬੇਈਮਾਨ' ਹੈ, ਮੁਸਲਮਾਨ ਨਹੀਂ। ਇਸ ਨਾਲ ਔਰੰਗਜ਼ੇਬ ਸੰਤੁਸ਼ਟ ਹੋ ਗਿਆ।
ਪਰ ਬਾਣੀ ਨੂੰ ਬਦਲਣ ਕਰਕੇ ਗੁਰੂ-ਪਿਤਾ ਹਰਿ ਰਾਏ ਸਖਤ ਨਾਰਾਜ਼ ਹੋ ਗਏ। ਉਨ੍ਹਾਂ ਨੇ ਬਾਬਾ ਰਾਮ ਰਾਏ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਮੱਥੇ ਨਾ ਲੱਗਣ ਤੇ ਮੁੜ ਪੰਜਾਬ ਨਾ ਆਉਣ। ਇਸ 'ਤੇ ਬਾਬਾ ਰਾਮ ਰਾਏ ਜਿਸ ਦਿਸ਼ਾ ਵੱਲ ਉਨ੍ਹਾਂ ਦੇ ਘੋੜੇ ਨੇ ਮੂੰਹ ਕੀਤਾ, ਉਹ ਉਧਰ ਭਾਵ ਦੇਹਰਾਦੂਨ ਵੱਲ ਚਲੇ ਗਏ। ਦੇਹਰਾਦੂਨ ਵਿਖੇ ਜਿਥੇ ਉਨ੍ਹਾਂ ਦੇ ਘੋੜੇ ਨੇ ਪੌੜ ਮਾਰਿਆ, ਉਥੇ ਉਨ੍ਹਾਂ ਨੇ ਝੰਡਾ ਸਾਹਿਬ ਗੱਡ ਦਿੱਤਾ। ਬਾਬਾ ਰਾਮ ਰਾਏ ਦੇਹਰਾਦੂਨ 1676 'ਚ ਪਹੁੰਚੇ। ਉਸ ਸਮੇਂ ਦੇਹਰਾਦੂਨ ਦਾ ਇਲਾਕਾ ਸੰਘਣੇ ਜੰਗਲਾਂ ਨਾਲ ਢਕਿਆ ਹੋਇਆ ਸੀ ਤੇ ਉਥੇ ਸ਼ੇਰ-ਬਘੇਲੇ ਆਮ ਫਿਰਦੇ ਸਨ। ਅੱਜ ਦੇਹਰਾਦੂਨ ਇਕ ਹੱਸਦਾ-ਵਸਦਾ ਸ਼ਹਿਰ ਹੈ। ਇਸ ਸਮੇਂ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਰਹਿੰਦੇ ਸਨ। ਸੂਰਜ ਪ੍ਰਕਾਸ਼ ਅਨੁਸਾਰ ਦੋਹਾਂ ਮਹਾਪੁਰਖਾਂ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਰਾਮ ਰਾਏ ਵਿਚਾਲੇ ਜਮੁਨਾ ਦਰਿਆ ਵਿਚਕਾਰ ਇਕ ਕਿਸ਼ਤੀ 'ਚ ਮੁਲਾਕਾਤ ਵੀ ਹੋਈ। ਸੂਰਜ ਪ੍ਰਕਾਸ਼ ਦੇ ਲਿਖਾਰੀ ਭਾਈ ਸੰਤੋਖ ਸਿੰਘ ਅਨੁਸਾਰ ਠੰਡੀ-ਠੰਡੀ ਹਵਾ ਵਗ ਰਹੀ ਸੀ ਤੇ ਜਲਵਾਯੂ ਬੜਾ ਸੁਹਾਵਣਾ ਸੀ, ਜਦੋਂ ਦੋਵੇਂ ਮਹਾਪੁਰਖ ਜਮੁਨਾ ਦਰਿਆ ਵਿਚਾਲੇ ਇਕ ਕਿਸ਼ਤੀ 'ਚ ਮਿਲੇ ਤੇ ਵਿਚਾਰ-ਵਟਾਂਦਰਾ ਕੀਤਾ।
(ਦੇਖੋ ਭਾਈ ਸੰਤੋਖ ਸਿੰਘ ਲਿਖਤ 'ਸੂਰਜ ਪ੍ਰਕਾਸ਼')
ਕਿਹਾ ਜਾਂਦਾ ਹੈ ਕਿ ਇਸ ਵਿਚਾਰ-ਵਟਾਂਦਰੇ 'ਚ ਬਾਬਾ ਰਾਮ ਰਾਏ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਕਿ ਮਸੰਦ ਉਨ੍ਹਾਂ ਨੂੰ ਕਤਲ ਕਰਕੇ ਉਨ੍ਹਾਂ ਦੀ ਜਾਇਦਾਦ ਹੜੱਪਣਾ ਚਾਹੁੰਦੇ ਹਨ।
ਬਾਬਾ ਰਾਮ ਰਾਏ ਪੂਰਨ ਕਰਮਯੋਗੀ ਸਨ। ਯੋਗ ਦੀ ਸਭ ਤੋਂ ਉੱਚੀ ਅਵਸਥਾ Nirvikalpa Samadhi ਹੁੰਦੀ ਹੈ। 1686 'ਚ ਬਾਬਾ ਰਾਮ ਰਾਏ ਨੇ ਆਪਣੀ ਪਤਨੀ ਮਾਤਾ ਪੰਜਾਬ ਕੌਰ ਨੂੰ ਕਿਹਾ ਕਿ ਉਹ ਲੰਬੀ ਨਿਰਵਿਕਲਪਾ ਸਮਾਧੀ 'ਚ ਜਾ ਰਹੇ ਹਨ। ਉਹ ਆਪਣੇ ਕਮਰੇ 'ਚ ਚਲੇ ਗਏ ਤੇ ਦਰਵਾਜ਼ੇ ਬੰਦ ਕਰਕੇ ਨਿਰਵਿਕਲਪਾ ਸਮਾਧੀ 'ਚ ਚਲੇ ਗਏ।
ਪਰ ਸਾਜ਼ਿਸ਼ੀ ਮਸੰਦਾਂ ਨੇ, ਜਿਨ੍ਹਾਂ ਦੀ ਅਗਵਾਈ ਗੁਰਬਖਸ਼ਾ (ਗੁਰਬਖਸ਼ ਸਿੰਘ) ਕਰ ਰਿਹਾ ਸੀ, ਨੇ ਦੁਹਾਈ ਪਾ ਦਿੱਤੀ ਕਿ ਬਾਬਾ ਰਾਮ ਰਾਏ ਦੀ ਮੌਤ ਹੋ ਗਈ ਹੈ ਤੇ ਉਨ੍ਹਾਂ ਦੀ ਪਤਨੀ ਪੰਜਾਬ ਕੌਰ ਉਨ੍ਹਾਂ ਦੀ ਜਾਇਦਾਦ ਹੜੱਪਣ ਲਈ ਉਨ੍ਹਾਂ ਦਾ ਸਸਕਾਰ ਨਹੀਂ ਹੋਣ ਦੇ ਰਹੀ।
ਗੁਰਬਖਸ਼ੇ ਨੇ ਇਕ ਭੀੜ ਇਕੱਠੀ ਕਰਕੇ ਜ਼ਬਰਦਸਤੀ ਕਮਰੇ ਦਾ ਦਰਵਾਜ਼ਾ ਤੋੜ ਕੇ ਬਾਬਾ ਰਾਮ ਰਾਏ ਦਾ ਸਸਕਾਰ ਕਰਨ ਦੀ ਸਕੀਮ ਬਣਾਈ। ਬਾਬਾ ਰਾਮ ਰਾਏ ਨੂੰ ਜਿਊਂਦਾ ਸਾੜਨਾ ਇਕ ਗੁਨਾਹ ਸੀ। ਇਸ 'ਤੇ ਮਾਤਾ ਪੰਜਾਬ ਕੌਰ ਨੇ ਪਾਉਂਟਾ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਨੇਹਾ ਭੇਜਿਆ। ਗੁਰੂ ਜੀ ਤੁਰੰਤ 300 ਘੋੜਸਵਾਰ ਲੈ ਕੇ ਦੇਹਰਾਦੂਨ ਪਹੁੰਚੇ ਪਰ ਗੁਰੂ ਜੀ ਦੇ ਆਉਣ ਤਕ ਬਾਬਾ ਰਾਮ ਰਾਏ ਦਾ ਸਸਕਾਰ ਕੀਤਾ ਜਾ ਚੁੱਕਾ ਸੀ ਤੇ ਉਨ੍ਹਾਂ ਦਾ ਸਰੀਰ ਜਲ ਚੁੱਕਾ ਸੀ।
ਕਿਹਾ ਜਾਂਦਾ ਹੈ ਕਿ ਬਾਬਾ ਰਾਮ ਰਾਏ ਆਪਣਾ ਸਰੀਰ ਜਲਦਾ ਦੇਖ ਕੇ ਮਸੰਦਾਂ ਨੂੰ ਸਰਾਪ ਦੇ ਰਹੇ ਸਨ ਕਿ ਤੁਹਾਨੂੰ ਵੀ ਮੇਰੇ ਵਾਂਗ ਜਿਊਂਦੇ ਸਾੜਿਆ ਜਾਵੇਗਾ।
ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਪੰਜਾਬ ਕੌਰ ਤੋਂ ਦੋਸ਼ੀ ਮਸੰਦਾਂ ਦੇ ਨਾਂ ਪੁੱਛੇ, ਜਿਨ੍ਹਾਂ ਨੇ ਬਾਬਾ ਰਾਮ ਰਾਏ ਦਾ ਜਿਊਂਦੇ ਜੀਅ ਸਸਕਾਰ ਕਰ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਮਿੱਟੀ ਦਾ ਤੇਲ ਪਾ ਕੇ ਜਿਊਂਦਿਆਂ ਹੀ ਸਾੜ ਦਿੱਤਾ।
ਹੋਲੀ ਤੋਂ ਪੰਜਵੇਂ ਦਿਨ ਬਾਅਦ (ਪੰਚਮੀ ਨੂੰ) ਦੇਹਰਾਦੂਨ 'ਚ ਬਾਬਾ ਰਾਮ ਰਾਏ ਦਾ ਝੰਡਾ ਚੜ੍ਹਦਾ ਹੈ। ਦੇਸ਼ਾਂ-ਪ੍ਰਦੇਸਾਂ ਤੋਂ ਲੱਖਾਂ ਹੀ ਸ਼ਰਧਾਲੂ ਝੰਡਾ ਸਾਹਿਬ ਮੌਕੇ ਹਾਜ਼ਰ ਹੋ ਕੇ ਬਾਬਾ ਰਾਮ ਰਾਏ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਜਦੋਂ ਝੰਡਾ ਸਾਹਿਬ ਚੜ੍ਹਦਾ ਹੈ ਤਾਂ ਇਹ ਆਪਣੇ ਆਪ ਉੱਚਾ ਚੜ੍ਹ ਜਾਂਦਾ ਹੈ, ਫਿਰ ਕਿਸੇ ਦਰੱਖਤ ਨੂੰ ਗਾਨਾ ਬੰਨ੍ਹ ਦਿੱਤਾ ਜਾਂਦਾ ਹੈ ਤੇ ਇਹ ਦਰੱਖਤ ਅਗਲੇ ਸਾਲ ਝੰਡਾ ਸਾਹਿਬ ਲਈ ਸਭ ਤੋਂ ਉੱਚਾ ਦਰੱਖਤ ਬਣ ਜਾਂਦਾ ਹੈ। ਦੇਹਰਾਦੂਨ 'ਚ ਇਸ ਦਿਨ ਖੁਸ਼ੀ ਦਾ ਮਾਹੌਲ ਹੁੰਦਾ ਹੈ।
¸ਅਮਰਜੀਤ ਸਿੰਘ ਗੁਰਾਇਆ (ਆਸਟ੍ਰੇਲੀਆ)

  • ਗੁਰੂ ਹਰਿ ਰਾਏ ਜੀ
  • guru hari rai ji
  • ਬਾਬਾ ਰਾਮ ਰਾਏ ਜੀ
  • baba ram rai ji

ਸਵਾਮੀ ਸ਼੍ਰੀ ਰੂਪ ਚੰਦ ਜੀ ਮਹਾਰਾਜ

NEXT STORY

Stories You May Like

  • ram mandir offering theft case
    ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਪੁਲਸ ਦੀ ਚਾਰਜਸ਼ੀਟ ’ਚ ਚੰਪਤ ਰਾਏ ਸਣੇ 133 ਗਵਾਹ, CCTV ਫੁਟੇਜ ਅਹਿਮ ਸਬੂਤ
  • nagar kirtan organized to mark the 532nd prakash purab of baba sri chand ji
    ਬਾਬਾ ਸ੍ਰੀ ਚੰਦ ਜੀ ਦਾ 532 ਵਾਂ ਪ੍ਰਕਾਸ਼ ਪੁਰਵ ਮੌਕੇ ਸਜਾਇਆ ਗਿਆ ਮਹਾਨ ਨਗਰ ਕੀਰਤਨ
  • a special drone show dedicated to the 650th prakash utsav of sri guru ravidas ji
    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਭਲਕੇ ਬਾਬਾ ਬਕਾਲਾ ਵਿਖੇ ਹੋਵੇਗਾ ਵਿਸ਼ੇਸ਼ ਡਰੋਨ ਸ਼ੋਅ
  • shiromani committee celebrates baba farid ji
    ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ
  • shri sidh baba sodal mela history jalandhar
    ਅਟੁੱਟ ਆਸਥਾ ਦਾ ਕੇਂਦਰ ਹੈ ਸ਼੍ਰੀ ਸਿੱਧ ਬਾਬਾ ਸੋਢਲ ਦਾ ਦਰਬਾਰ, ਖ਼ਾਸ ਮਹੱਤਵ ਰੱਖਦੈ 'ਬਾਬਾ ਸੋਢਲ' ਦਾ ਇਤਿਹਾਸ
  • bjp  jammu kashmir  legislative assembly  full statehood
    ਭਾਜਪਾ ਦੇ ਵਿਰੋਧ ਵਿਚਾਲੇ ਜੰਮੂ ਕਸ਼ਮੀਰ ਵਿਧਾਨ ਸਭਾ ਨੇ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦਾ ਪ੍ਰਸਤਾਵ ਕੀਤਾ ਪਾਸ
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ ਰੁਸ਼ਨਾਇਆ ਮੰਦਿਰ
  • baba bageshwar  dhirendra shastri  punjab
    ਪੰਜਾਬ ਨੂੰ ਲੈ ਕੇ ਬਾਬਾ ਬਾਗੇਸ਼ਵਰ ਧੀਰੇਂਦਰ ਸ਼ਾਸਤਰੀ ਦਾ ਵੱਡਾ ਬਿਆਨ
  • two more accused arrested in lpu controversy students protest
    LPU ਹਿੰਸਾ ਮਾਮਲੇ 'ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ! ਰਾਜਸਥਾਨ ਤੇ UP ਨਾਲ ਜੁੜੇ...
  • major incident averted in jalandhar ied supplier arrested
    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
  • deadbody of a person found in a hotel in jalandhar
    ਜਲੰਧਰ ਵਿਖੇ ਹੋਟਲ 'ਚ ਵਿਅਕਤੀ ਨੂੰ ਇਸ ਹਾਲ 'ਚ ਵੇਖ ਉੱਡੇ ਸਭ ਦੇ ਹੋਸ਼
  • national commission for scheduled castes issues notice to sangrur dc and ssp
    ਸੰਗਰੂਰ ਦੇ DC ਤੇ SSP ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਕੀਤਾ ਜਾਰੀ
  • high speed car hits vehicles in jalandhar
    ਜਲੰਧਰ 'ਚ ਹਾਈ ਸਪੀਡ ਕਾਰ ਨੇ ਗੱਡੀਆਂ ਨੂੰ ਮਾਰੀ ਟੱਕਰ! ਹਵਾ 'ਚ ਉਛਲ ਕੇ ਪਲਟੀ
  • new punjab congress president pargat singh met dr manmohan singh s family
    ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ...
  • strong winds heavy rain and storms expected in punjab
    ਪੰਜਾਬ 'ਚ 7 ਤੇ 8 ਤਾਰੀਖ਼ ਨੂੰ ਹਨ੍ਹੇਰੀ-ਝੱਖੜ ਨਾਲ ਪਵੇਗਾ ਮੀਂਹ! 10 ਜ਼ਿਲ੍ਹਿਆਂ...
  • pargat singh met ambika soni
    ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਪਰਗਟ ਸਿੰਘ ਨੇ ਅੰਬਿਕਾ ਸੋਨੀ ਨਾਲ...
Trending
Ek Nazar
fbi director kash patel gets engaged to country singer alexis wilkins

ਮਸ਼ਹੂਰ ਗਾਇਕਾ ਦੇ ਪਿਆਰ 'ਚ 'ਅਰੈਸਟ' ਹੋਏ FBI ਚੀਫ਼ ਕਾਸ਼ ਪਟੇਲ ! ਮੰਗਣੀ ਕਰਵਾ ਕੇ...

us strikes on boat

ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਕਿਸ਼ਤੀ 'ਤੇ ਹਮਲਾ, ਚਾਰ ਮਰੇ

famous actor had a secret wedding

ਮਸ਼ਹੂਰ ਅਦਾਕਾਰ ਨੇ ਸੱਤ ਸਮੁੰਦਰ ਪਾਰ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਸਾਹਮਣੇ...

major police action in the famous singer  s case

ਮਸ਼ਹੂਰ ਗਾਇਕ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 3 ਭਗੌੜੇ ਦੋਸ਼ੀਆਂ ਦੀਆਂ...

husband car girlfriend momos wife

ਪ੍ਰੇਮਿਕਾ ਨੂੰ ਮੋਮੋਜ਼ ਖਿਲਾ ਰਿਹਾ ਸੀ ਬੰਦਾ ! ਮੌਕੇ 'ਤੇ ਆ ਪਹੁੰਚੀ ਪਤਨੀ, ਫ਼ਿਰ...

british indian couple

ਧੋਖਾਧੜੀ ਦੇ ਦੋਸ਼ੀ ਬ੍ਰਿਟਿਸ਼-ਭਾਰਤੀ ਜੋੜੇ ਨੇ ਅਮਰੀਕਾ ਨੂੰ ਹਵਾਲਗੀ ਦਾ ਕੀਤ ਵਿਰੋਧ

nepali congress party

ਨੇਪਾਲੀ ਕਾਂਗਰਸ ਪਾਰਟੀ ਦਾ 15ਵਾਂ ਜਨਰਲ ਸੈਸ਼ਨ ਕਾਠਮੰਡੂ 'ਚ ਸ਼ੁਰੂ

myanmar nationals

ਮਲੇਸ਼ੀਆ ਨੇ 1,500 ਮਿਆਂਮਾਰ ਨਾਗਰਿਕ ਭੇਜੇ ਵਾਪਸ

debris field found missing air ambulance

ਐਟਲਾਂਟਿਕ ਦੇ ਉੱਪਰੋਂ ਗਾਇਬ ਹੋਈ ਏਅਰ ਐਂਬੂਲੈਂਸ ਦਾ ਮਿਲਿਆ "ਮਲਬਾ ਖੇਤਰ"

us iran conflict

ਹੁਣ ਈਰਾਨ ਨਹੀਂ ਬਣਾਏਗਾ ਪਰਮਾਣੂ ਹਥਿਆਰ : ਟਰੰਪ ਦਾ ਦਾਅਵਾ

student protests

ਫਰਾਂਸ 'ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਹੋਏ ਤੇਜ਼, 5 ਹਜ਼ਾਰ ਲੋਕ ਗ੍ਰਿਫ਼ਤਾਰ

rain alert 6 days imd  weather

Rain Alert : 5, 6, 7, 8, 9, 10 ਅਕਤੂਬਰ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ...

new zealand pm takanini gurudwara sahib

ਨਿਊਜ਼ੀਲੈਂਡ ਦੇ PM ਟਾਕਾਨੀਨੀ ਗੁਰਦੁਆਰਾ ਸਾਹਿਬ 'ਚ ਹੋਏ ਨਤਮਸਤਕ, ਭਾਰਤੀ ਭਾਈਚਾਰੇ...

fortune will shine for people of these 3 zodiac signs

3 ਰਾਸ਼ੀਆਂ ਵਾਲਿਆਂ ਦੀ ਚਮਕ ਜਾਵੇਗੀ ਕਿਸਮਤ ! ਪਵੇਗਾ ਨੋਟਾਂ ਦਾ ਮੀਂਹ

major restrictions imposed in nawanshahr district until november 29

29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ...

komal rani reacts to those raising allegations of her affair with govinda

'ਜੇ ਕਿਸੇ ਨੂੰ ਕੋਈ ਤਕਲੀਫ਼ ਐ, ਤਾਂ ਹੁੰਦੀ ਰਹੇ..!', ਗੋਵਿੰਦਾ ਨਾਲ ਅਫੇਅਰ ਦੇ...

strict orders issued by the civil surgeon

ਅੰਮ੍ਰਿਤਸਰ 'ਚ ਨਵੇਂ ਸਿਵਲ ਸਰਜਨ ਦੇ ਸਖ਼ਤ ਤੇਵਰ, ਇਨ੍ਹਾਂ ਮੁਲਾਜ਼ਮਾਂ ਖਿਲਾਫ...

famous bollywood actress suffers a spinal fracture

ਬਾਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਸਰਜਰੀ ਲਈ ਏਅਰ ਐਂਬੂਲੈਂਸ ਰਾਹੀਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • the stars will be favorable to these zodiac signs today
      ਅੱਜ ਇਨ੍ਹਾਂ ਰਾਸ਼ੀਆਂ 'ਤੇ ਮਿਹਰਬਾਨ ਰਹਿਣਗੇ ਸਿਤਾਰੇ ! ਕਾਰੋਬਾਰ 'ਚ ਹੋਵੇਗਾ ਲਾਭ...
    • the stars will dominant and influential for aquarius natives
      ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਹਰ ਪੱਖੋਂ ਹਾਵੀ-ਪ੍ਰਭਾਵੀ ਰਹੇਗਾ, ਜਾਣੋ ਆਪਣੀ...
    • horoscope astrology
      3 ਅਕਤੂਬਰ ਤੋਂ ਚਮਕ ਉੱਠੇਗੀ ਇਨ੍ਹਾਂ 3 ਰਾਸ਼ੀਆਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ...
    • placing the clock in the right direction will bring you prosperity
      ਘਰ 'ਚ ਘੜੀ ਲਾਉਣ ਦੀ ਸਹੀ ਦਿਸ਼ਾ ਕਰੇਗੀ ਤੁਹਾਨੂੰ ਮਾਲਾਮਾਲ ! ਬਸ ਕਰ ਲਓ ਇਹ ਕੰਮ
    • there will be a shower of money for these 4 zodiac signs
      ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਖਾ ! ਚੰਦਰਮਾ ਦੇ ਮਹਾਗੋਚਰ ਨਾਲ...
    • the stars will shine brightly for aquarius in every aspect
      ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਹਰ ਪੱਖੋਂ ਮੋਹਰੀ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
    • these 4 zodiac signs will be lucky in october
      ਅਕਤੂਬਰ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਬੱਲੇ-ਬੱਲੇ ! ਸ਼ੁਰੂ ਹੋ ਰਿਹਾ 'Golden...
    • keeping these idols in the house will open up paths to progress
      ਘਰ 'ਚ ਇਨ੍ਹਾਂ ਮੂਰਤੀਆਂ ਨੂੰ ਰੱਖਣ ਨਾਲ ਖੁੱਲ੍ਹਣਗੇ ਤਰੱਕੀ ਦੇ ਰਾਹ ! ਜਾਣੋ ਨਿਯਮ...
    • these 4 zodiac signs will become wealthy in the month of october
      ਅਕਤੂਬਰ ਦੇ ਮਹੀਨੇ ਇਹ 4 ਰਾਸ਼ੀਆਂ ਹੋਣਗੀਆਂ ਮਾਲਾਮਾਲ ! ਮਿਲੇਗਾ ਬੰਪਰ ਲਾਭ ਤੇ...
    • influential people will be favorably disposed towards pisces natives
      ਮੀਨ ਰਾਸ਼ੀ ਵਾਲਿਆਂ 'ਤੇ ਵੱਡੇ ਲੋਕ ਮਿਹਰਬਾਨ ਰਹਿਣਗੇ, ਜਾਣੋ ਆਪਣੀ ਰਾਸ਼ੀ ਦਾ ਹਾਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +