ਹੈਮਿਲਟਨ- ਭਾਰਤ ਨੇ ਅੱਜ ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਮੌਜੂਦਾ ਟੂਰਨਾਮੈਂਟ 'ਚ ਲਗਾਤਾਰ ਪੰਜਵੀਂ ਅਤੇ ਵਿਸ਼ਵ ਕੱਪ ਟੂਰਨਾਮੈਂਟ 'ਚ ਲਗਾਤਾਰ 9ਵੀਂ ਰਿਕਾਰਡ ਜਿੱਤ ਦਰਜ ਕੀਤੀ।
ਇਹ ਵੀ ਇਕ ਰਿਕਾਰਡ ਹੈ ਕਿ ਭਾਰਤੀ ਟੀਮ ਨੇ ਲਗਾਤਾਰ ਪੰਜਵੀਂ ਵਾਰ ਟੂਰਨਾਮੈਂਟ 'ਚ ਆਪਣੀ ਵਿਰੋਧੀ ਟੀਮ ਨੂੰ 50 ਓਵਰਾਂ ਤੋਂ ਪਹਿਲਾਂ ਹੀ 259 ਦੌੜਾਂ 'ਤੇ ਆਲ-ਆਊਟ ਕਰ ਦਿੱਤਾ। ਇਸ ਤੋਂ ਬਾਅਦ ਟੀਮ ਇੰਡੀਆ ਨੇ 36.5 ਓਵਰਾਂ 'ਚ 2 ਵਿਕਟਾਂ ਦੇ ਨੁਕਾਸਨ 'ਤੇ 260 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ। ਧਵਨ ਤੇ ਰੋਹਿਤ ਦੇ ਆਊਟ ਹੋਣ ਤੋਂ ਬਾਅਦ ਜਿੱਤ ਦੀ ਓਪਚਾਰਿਕਤਾ ਨੂੰ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਤੇ ਅਜਿੰਕੇ ਰਹਾਣੇ ਨੇ ਪੂਰਾ ਕੀਤਾ। ਵਿਰਾਟ ਕੋਹਲੀ ਨੇ ਆਖ਼ਰੀ ਪਲਾਂ 'ਚ ਜਿੱਤ ਦਾ ਚੌਕਾ ਜੜ੍ਹ ਕੇ 4 ਰਨ ਬਟੋਰ ਕੇ ਭਾਰਤ ਨੂੰ ਵਿਰਾਟ ਜਿੱਤ ਦਿਵਾ ਦਿੱਤੀ। ਵੀਡੀਓ 'ਚ ਦੇਖੋ ਭਾਰਤ ਦੀ ਜਿੱਤ ਦਾ ਆਖ਼ਰੀ ਹੁਸੀਨ ਪਲ-
ਆਨਲਾਇਨ ਪੋਲ 'ਚ ਤੇਂਦੁਲਕਰ ਨੂੰ ਪਛਾੜ ਕੇ ਮਹਾਨਤਮ ਵਨਡੇ ਖਿਡਾਰੀ ਬਣੇ ਰਿਚਡਰਸ
NEXT STORY