ਵਿਸ਼ਵ ਕੱਪ 2015 'ਚ ਪੂਲ ਏ. ਦਾ 32ਵਾਂ ਮੈਚ ਆਸਟ੍ਰੇਲੀਆ ਬਨਾਮ ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਦੇ ਨੁਕਸਾਨ 'ਤੇ 377 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ 'ਚ ਗਲੈਨ ਮੈਕਸਵੈੱਲ ਨੇ ਹਮਲਾਵਰ ਬੱਲੇਬਾਜ਼ੀ ਕਰਦਿਆਂ 102 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਨ ਉੱਤਰੀ ਸ਼੍ਰੀਲੰਕਾ ਦੀ ਟੀਮ ਦੇ ਸਲਾਮੀ ਬੱਲੇਬਾਜ਼ ਦਿਲਸ਼ਾਨ ਨੇ ਜਾਨਸਨ ਦੇ ਓਵਰ 'ਚ 6 ਗੇਂਦਾਂ 'ਤੇ 6 ਚੌਕੇ ਮਾਰੇ। ਇਸ ਦੌਰਾਨ ਜਾਨਸਨ ਵਲੋਂ ਦਿਲਸ਼ਾਨ ਨੂੰ ਕੁਝ ਸ਼ਬਦ ਵੀ ਬੋਲੇ ਗਏ। ਫਿਲਹਾਲ ਸ਼੍ਰੀਲੰਕਾ ਆਸਟ੍ਰੇਲੀਆ ਕੋਲੋਂ ਇਹ ਮੈਚ 64 ਦੌੜਾਂ ਨਾਲ ਹਾਰ ਗਿਆ ਸੀ। ਸ਼੍ਰੀਲੰਕਾ ਦਾ ਖਿਡਾਰੀ ਚਾਂਡੀਮਲ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ ਜਿਸ ਕਾਰਨ ਉਹ ਮੈਚ ਛੱਡ ਕੇ ਪਵੇਲੀਅਨ ਪਰਤ ਗਿਆ ਸੀ।
ਵਿਸ਼ਵ ਕੱਪ 2015 : ਇਤਿਹਾਸ 'ਚ ਦਰਜ ਹੋਇਆ ਭਾਰਤ ਦਾ ਇਹ ਕਾਰਨਾਮਾ
NEXT STORY