ਵਿਸ਼ਵ ਕੱਪ 2015 ਦੇ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਟੀਮ ਜਿੱਤ ਦਾ ਸਵਾਦ ਚੱਖ ਚੁੱਕੀ ਹੈ ਅਤੇ ਆਪਣੇ ਪੰਜਵੇਂ ਮੈਚ 'ਚ ਵੀ ਜਿੱਤ ਦਾ ਸ਼ੰਖ ਬਜਾ ਚੁੱਕੀ ਹੈ। ਵਿਸ਼ਵ ਕੱਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤੀ ਟੀਮ ਦੇ ਖਿਡਾਰੀਆਂ 'ਤੇ ਖਾਸ ਕਰਕੇ ਗੇਂਦਬਾਜ਼ਾਂ 'ਤੇ ਕਈ ਤਰ੍ਹਾਂ ਕਿਆਸ ਲਗਾਏ ਜਾ ਰਹੇ ਸਨ। ਪਰ ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਰਤੀ ਟੀਮ ਨੇ ਆਪਣੇ ਆਲੋਚਕਾਂ ਦੀ ਮੂੰਹ ਬੰਦ ਕਰਵਾ ਦਿੱਤੇ ਹਨ।
ਵਿਸ਼ਵ ਕੱਪ 2015 'ਚ ਭਾਰਤੀ ਟੀਮ ਦੇ ਹੁਣ ਤੱਕ 5 ਮੈਚ ਹੋ ਚੁੱਕੇ ਹਨ, ਜਿਨ੍ਹਾਂ 'ਚੋਂ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਖਾਸ ਗੱਲ ਤਾਂ ਇਹ ਹੈ ਕਿ ਆਪਣੇ ਪੰਜਾਂ ਮੈਚਾਂ 'ਚ ਭਾਰਤੀ ਟੀਮ ਨੇ ਦੂਜੀ ਟੀਮ ਨੂੰ ਆਲ ਆਊਟ ਕੀਤਾ ਹੈ। ਭਾਰਤੀ ਟੀਮ ਦੇ ਇਸ ਕਾਰਨਾਮੇ ਨਾਲ ਉਨ੍ਹਾਂ ਨੇ ਇਕ ਰਿਕਾਰਡ ਕਾਇਮ ਕਰ ਦਿੱਤਾ ਹੈ।
ਧੋਨੀ ਨੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਦੇ ਵਿਸ਼ਵ ਕੱਪ ਵਿਚ ਲਗਾਤਾਰ 8 ਮੈਚ ਜਿੱਤਣ ਦਾ ਰਿਕਾਰਡ ਵੀ ਤੋੜ ਦਿੱਤਾ। ਇਸ ਤੋਂ ਪਹਿਲਾਂ ਗਾਂਗੁਲੀ ਦੀ ਅਗਵਾਈ ਵਿਚ ਟੀਮ ਇੰਡੀਆ ਨੇ ਲਗਾਤਾਰ 8 ਮੈਚ ਜਿੱਤੇ ਸਨ। ਧੋਨੀ ਦੇ ਧੁਨੰਤਰਾਂ ਦੀ ਸਾਲ 2011 ਵਿਸ਼ਵ ਕੱਪ ਵਿਚ ਵੈਸਟਇੰਡੀਜ਼ ਵਿਰੁੱਧ ਮੈਚ ਤੋਂ ਬਾਅਦ ਤੋਂ ਵਿਸ਼ਵ ਕੱਪ ਟੂਰਨਾਮੈਂਟ ਵਿਚ ਇਹ ਲਗਾਤਾਰ 9ਵੀਂ ਜਿੱਤ ਹੈ।ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨ ਧੋਨੀ ਨੇ ਵਿਦੇਸ਼ੀ ਧਰਤੀ 'ਤੇ ਸਭ ਤੋਂ ਵੱਧ ਮੈਚ ਜਿੱਤਣ ਦਾ ਸਾਬਕਾ ਕਪਤਾਨ ਸੌਰਭ ਗਾਂਗੁਲੀ ਦਾ ਰਿਕਾਰਡ ਵੀ ਤੋੜ ਦਿੱਤਾ। ਗਾਂਗੁਲੀ ਦਾ ਵਿਦੇਸ਼ੀ ਧਰਤੀ 'ਤੇ 58 ਮੈਚ ਜਿੱਤਣ ਦਾ ਰਿਕਾਰਡ ਹੈ, ਜਦਕਿ ਮੰਗਲਵਾਰ ਨੂੰ ਆਇਰਲੈਂਡ ਵਿਰੁੱਧ ਧੋਨੀ ਦੀ ਵਿਦੇਸ਼ੀ ਧਰਤੀ 'ਤੇ 60ਵੀਂ ਜਿੱਤ ਹੈ।
ਇਨ੍ਹਾਂ ਟੀਮਾਂ ਨਾਲ ਹੋਏ ਭਾਰਤ ਦੇ ਮੈਚ |
ਇੰਨੀਆਂ ਦੌੜਾਂ 'ਤੇ ਹੋਈਆਂ ਆਲ ਆਊਟ |
ਪਾਕਿਸਤਾਨ |
224/10 |
ਦੱਖਣੀ ਅਫਰੀਕਾ |
177/10 |
ਯੂ. ਏ. ਈ. |
102/10 |
ਵੈਸਟ ਇੰਡੀਜ਼ |
182/10 |
ਆਇਰਲੈਂਡ |
259/10 |
ਯੁਵਰਾਜ ਤੇ ਹਰਭਜਨ ਦੀ ਬਾਲੀਵੁੱਡ 'ਚ ਐਂਟਰੀ!
NEXT STORY