ਇਕ ਸਮਾਂ ਸੀ ਜਦੋਂ 259 ਦੌੜਾਂ ਦਾ ਟੀਚਾ ਵਨ ਡੇ ਵਿਚ ਵੱਡੀ ਚੁਣੌਤੀ ਮੰਨਿਆ ਜਾਂਦਾ ਸੀ। ਬਾਵਜੂਦ ਇਸਦੇ ਹੈਮਿਲਟਨ ਵਿਚ ਆਇਰਲੈਂਡ ਦਾ ਯਤਨ ਇਸ ਵਿਸ਼ਵ ਕੱਪ ਵਿਚ ਭਾਰਤ ਵਿਰੁੱਧ ਸਰਵਸ੍ਰੇਸ਼ਠ ਸਕੋਰ ਹੈ ਪਰ ਚੈਂਪੀਅਨ ਭਾਰਤ ਲਈ ਇਹ ਮੁਸ਼ਕਿਲ ਪੈਦਾ ਕਰਨ ਵਾਲਾ ਨਹੀਂ ਸੀ। ਬੱਲੇ ਤੋਂ ਘੱਟ ਦੌੜਾਂ ਬਣਾਉਣ ਤੋਂ ਆਇਰਲੈਂਡ ਨੂੰ ਖਰਾਬ ਫੀਲਡਿੰਗ ਤੋਂ ਵੀ ਸਬਕ ਸਿੱਖਣਾ ਪਿਆ। ਸ਼ਿਖਰ ਧਵਨ ਦਾ ਇਕ ਵਾਰ ਕੈਚ ਛੱਡਣਾ ਹੀ ਕਾਫੀ ਬੁਰਾ ਸੀ ਪਰ ਤੁਸੀਂ ਜੇਕਰ ਉਸ ਦਾ ਦੋ ਵਾਰ ਕੈਚ ਛੱਡੋਗੇ ਤਾਂ ਫਿਰ ਤੁਸੀਂ ਖੁਦ ਹੀ ਮੁਸ਼ਕਿਲ ਨੂੰ ਸੱਦਾ ਦੇ ਰਹੇ ਹੋ, ਜਿਸ ਦਾ ਤੁਹਾਨੂੰ ਖਮਿਆਜ਼ਾ ਭਰਨਾ ਪਵੇਗਾ। ਇਸੇ ਤਰ੍ਹਾਂ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਨੇ ਉਨ੍ਹਾਂ ਨੂੰ ਖੂਬ ਸਿਖਾਇਆ।
ਦਿਲਸ਼ਾਨ ਨੇ ਜਾਨਸਨ ਨੂੰ 6 ਗੇਂਦਾਂ 'ਚ ਮਾਰੇ 6 ਚੌਕੇ
NEXT STORY