ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਆਪਣੇ ਲਈ ਟੀਚੇ ਨਿਰਧਾਰਿਤ ਕੀਤੇ ਹਨ ਤਾਂ ਤੁਹਾਡੇ ਸਿਰਫ ਦੋ ਹੀ ਜਵਾਬ ਹੋ ਸਕਦੇ ਹਨ, ਹਾਂ ਜਾਂ ਨਾਂਹ। ਜੇਕਰ ਜਵਾਬ ਹਾਂ ਹੈ ਤਾਂ ਇਹ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਜ਼ਿਆਦਾਤਰ ਲੋਕ ਬਿਨਾਂ ਕਿਸੇ ਨਿਰਧਾਰਿਤ ਟੀਚੇ ਤੋਂ ਹੀ ਜ਼ਿੰਦਗੀ ਗੁਜ਼ਾਰੀ ਜਾ ਰਹੇ ਹਨ
ਅਤੇ ਤੁਸੀਂ ਉਨ੍ਹਾਂ ਨਾਲੋਂ ਕਿਤੇ ਚੰਗੀ ਹਾਲਤ ਵਿਚ ਹੋ ਪਰ ਜੇਕਰ ਜਵਾਬ ਨਾਂਹ ਹੈ ਤਾਂ ਇਹ ਥੋੜ੍ਹਾ ਚਿੰਤਾ ਦਾ ਵਿਸ਼ਾ ਹੈ। ਥੋੜ੍ਹਾ ਇਸ ਲਈ ਕਿਉਂਕਿ ਚਾਹੇ ਤੁਹਾਡਾ ਆਪਣਾ ਕੋਈ ਟੀਚਾ ਨਾ ਹੋਵੇ ਪਰ ਜਲਦੀ ਹੀ ਸੋਚ ਵਿਚਾਰ ਕਰਕੇ ਆਪਣੇ ਲਈ ਇਕ ਟੀਚਾ ਨਿਰਧਾਰਿਤ ਕਰ ਸਕਦੇ ਹੋ। ਟੀਚਾ ਇਕ ਅਜਿਹਾ ਕੰਮ ਹੈ, ਜਿਸ ਨੂੰ ਅਸੀਂ ਸਿੱਧ ਕਰਨ ਦੀ ਮਨਸ਼ਾ ਰੱਖਦੇ ਹਾਂ। ਇਕ ਵਿਦਿਆਰਥੀ ਦਾ ਟੀਚਾ ਹੋ ਸਕਦਾ ਹੈ ਫਾਈਨਲ ਪ੍ਰੀਖਿਆ 'ਚ 80 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਲਿਆਉਣਾ, ਇਕ ਕਰਮਚਾਰੀ ਦਾ ਟੀਚਾ ਹੋ ਸਕਦਾ ਹੈ ਆਪਣੀ ਕਾਬਲੀਅਤ ਦੇ ਆਧਾਰ 'ਤੇ ਤਰੱਕੀ ਪਾਉਣ ਦਾ, ਇਕ ਘਰੇਲੂ ਔਰਤ ਦਾ ਟੀਚਾ ਹੋ ਸਕਦਾ ਹੈ ਘਰੇਲੂ ਕਾਰੋਬਾਰ ਦੀ ਸ਼ੁਰੂਆਤ ਕਰਨਾ, ਇਕ ਬਲਾਗਰ ਦਾ ਟੀਚਾ ਹੋ ਸਕਦਾ ਹੈ ਆਪਣੇ ਬਲਾਗ ਦੀ ਪੇਜ ਰੈਂਕ 0 ਤੋਂ 3 ਤੱਕ ਲੈ ਜਾਣਾ।
ਸਹੀ ਦਿਸ਼ਾ ਵਿਚ ਅੱਗੇ ਵਧਣ ਦੇ ਲਈ ਜਦੋਂ ਤੁਸੀਂ ਸਵੇਰੇ ਘਰ ਤੋਂ ਨਿਕਲਦੇ ਹੋ ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਕਿਥੇ ਜਾਣਾ ਹੈ ਅਤੇ ਤੁਸੀਂ ਪਹੁੰਚਦੇ ਹੋ। ਸੋਚੋ ਅਗਰ ਤੁਹਾਨੂੰ ਇਹੀ ਨਾ ਪਤਾ ਹੋਵੇ ਕਿ ਤੁਸੀਂ ਕਿੱਥੇ ਹੋ , ਭਲਾ ਤੁਸੀਂ ਕੀ ਕਰੋਗੇ? ਇਧਰ-ਉਧਰ ਫਿਰਨ ਵਿਚ ਹੀ ਸਮਾਂ ਨਸ਼ਟ ਹੋ ਜਾਵੇਗਾ। ਇਸੇ ਤਰ੍ਹਾਂ ਇਸ ਜੀਵਨ ਵਿਚ ਵੀ ਜੇਕਰ ਤੁਸੀਂ ਆਪਣੇ ਲਈ ਟੀਚੇ ਨਹੀਂ ਬਣਾਏ ਹਨ ਤਾਂ ਤੁਹਾਡੀ ਜ਼ਿੰਦਗੀ ਤਾਂ ਚਲਦੀ ਰਹੇਗੀ ਪਰ ਤੁਸੀਂ ਬਾਅਦ ਵਿਚ ਪਿਛੇ ਮੁੜ ਕੇ ਦੇਖੋਗੇ ਤਾਂ ਸ਼ਾਇਦ ਤੁਹਾਨੂੰ ਪਛਤਾਵਾ ਹੋਵੇ ਕਿ ਤੁਸੀਂ ਕੁਝ ਖਾਸ ਹਾਸਲ ਨਹੀਂ ਕਰ ਪਾਏ। ਟੀਚਾ ਵਿਅਕਤੀ ਨੂੰ ਇਕ ਸਹੀ ਦਿਸ਼ਾ ਦਿੰਦਾ ਹੈ, ਉਸਨੂੰ ਦੱਸਦਾ ਹੈ ਕਿ ਕਿਹੜਾ ਕੰਮ ਉਸਦੇ ਲਈ ਜ਼ਰੂਰੀ ਹੈ ਅਤੇ ਕਿਹੜਾ ਨਹੀਂ। ਭਗਵਾਨ ਨੇ ਇਨਸਾਨ ਨੂੰ ਊਰਜਾ ਅਤੇ ਸੀਮਤ ਸਮਾਂ ਦਿੱਤਾ ਹੈ। ਇਸ ਲਈ ਜ਼ੂਰਰੀ ਹੋ ਜਾਂਦਾ ਹੈ ਕਿ ਅਸੀਂ ਇਸਦਾ ਉਪਯੋਗ ਸਹੀ ਤਰੀਕੇ ਨਾਲ ਕਰੀਏ। ਜਿਸ ਨੂੰ ਵੀ ਪੁੱਛੋ ਇਹੀ ਕਹਿੰਦਾ ਹੈ ਕਿ ਮੈਂ ਇਕ ਸਫਲ ਵਿਅਕਤੀ ਬਣਨਾ ਚਾਹੁੰਦਾ ਹਾਂ ਪਰ ਅਗਰ ਇਹ ਪੁਛੀਏ ਕਿ ਕੀ ਹੋ ਜਾਣ ਨਾਲ ਉਹ ਖੁਦ ਨੂੰ ਸਫਲ ਇਨਸਾਨ ਮੰਨੇਗਾ ਤਾਂ ਉਸਦਾ ਉਤਰ ਘੱਟ ਹੀ ਲੋਕ ਪੂਰੇ ਵਿਸ਼ਵਾਸ ਨਾਲ ਦੇ ਪਾਉਣਗੇ। ਸਭ ਦੇ ਲਈ ਸਫਲਤਾ ਦਾ ਮਤਲਬ ਅਲੱਗ-ਅਲੱਗ ਹੁੰਦਾ ਹੈ ਅਤੇ ਇਹ ਮਤਲਬ ਟੀਚੇ ਨਾਲ ਹੀ ਨਿਰਧਾਰਿਤ ਹੁੰਦਾ ਹੈ।
ਕਦੀ ਆਪਣੇ ਆਪ 'ਤੇ ਘੁਮੰਡ ਨਹੀਂ ਕਰਨਾ ਚਾਹੀਦਾ
NEXT STORY