ਇਕ ਰਾਜਾ ਆਪਣੀ ਬਹਾਦਰੀ ਅਤੇ ਵਧੀਆ ਸ਼ਾਸਨ ਲਈ ਪ੍ਰਸਿੱਧ ਸੀ। ਇਕ ਵਾਰ ਉਹ ਆਪਣੇ ਗੁਰੂ ਦੇ ਨਾਲ ਯਾਤਰਾ ਕਰ ਰਿਹਾ ਸੀ। ਸੂਬੇ ਦਾ ਵਿਕਾਸ ਅਤੇ ਖੁਸ਼ਹਾਲੀ ਵੇਖ ਕੇ ਉਸਦੇ ਅੰਦਰ ਘੁਮੰਡ ਆਉਣ ਲੱਗਾ ਅਤੇ ਉਹ ਮਨ ਹੀ ਮਨ ਸੋਚਣ ਲੱਗਾ, ''ਸਚਮੁੱਚ ਮੈਂ ਇਕ ਮਹਾਨ ਰਾਜਾ ਹਾਂ, ਮੈਂ ਕਿੰਨੇ ਵਧੀਆ ਤਰੀਕੇ ਨਾਲ ਆਪਣੀ ਪ੍ਰਜਾ ਦੀ ਦੇਖਭਾਲ ਕਰਦਾ ਹਾਂ।''
ਗੁਰੂ ਸਰਵਗਿਆਨੀ ਸਨ, ਉਹ ਤੁਰੰਤ ਹੀ ਆਪਣੇ ਸ਼ਿਸ਼ ਦੇ ਵਿਚਾਰਾਂ ਤੋਂ ਜਾਣੂ ਹੋ ਗਏ ਅਤੇ ਤੁਰੰਤ ਉਸਨੂੰ ਸੁਧਾਰਨ ਦਾ ਫੈਸਲਾ ਲਿਆ। ਰਸਤੇ 'ਚ ਹੀ ਇਕ ਵੱਡਾ ਜਿਹਾ ਪੱਥਰ ਪਿਆ ਸੀ। ਗੁਰੂ ਜੀ ਨੇ ਸੈਨਿਕਾਂ ਨੂੰ ਉਸਨੂੰ ਤੋੜਨ ਦਾ ਨਿਰਦੇਸ਼ ਦਿੱੱਤਾ। ਜਿਵੇਂ ਹੀ ਸੈਨਿਕਾਂ ਨੇ ਪੱਥਰ ਦੇ ਦੋ ਟੁੱਕੜੇ ਕੀਤੇ, ਇਹ ਹੈਰਾਨੀਜਨਕ ਦ੍ਰਿਸ਼ ਦਿਖਿਆ। ਪੱਥਰ ਦੇ ਵਿਚਕਾਰ ਕੁਝ ਪਾਣੀ ਜਮਾ੍ਹ ਸੀ ਅਤੇ ਉਸ ਵਿਚ ਇਕ ਛੋਟਾ ਜਿਹਾ ਡੱਡੂ ਰਹਿ ਰਿਹਾ ਸੀ। ਪੱਥਰ ਟੁੱਟਦੇ ਹੀ ਉਹ ਆਪਣੀ ਕੈਦ 'ਚੋਂ ਨਿਕਲ ਕੇ ਭੱਜਿਆ। ਸਾਰੇ ਹੈਰਾਨ ਸਨ ਕਿ ਉਹ ਇਸ ਤਰ੍ਹਾਂ ਕਿਵੇਂ ਕੈਦ ਹੋ ਗਿਆ ਅਤੇ ਇਸ ਹਾਲਾਤ 'ਚ ਹੁਣ ਤਕ ਉਹ ਜਿਊਂਦਾ ਕਿਵੇਂ ਸੀ?
ਹੁਣ ਗੁਰੂ ਜੀ ਰਾਜੇ ਵੱਲ ਪਲਟੇ ਅਤੇ ਪੁੱਛਿਆ, ''ਜੇਕਰ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਕਿ ਤੁਸੀਂ ਇਸ ਸੂਬੇ 'ਚ ਹਰ ਕਿਸੇ ਦਾ ਧਿਆਨ ਰੱਖਦੇ ਹੋ, ਸਾਰਿਆਂ ਨੂੰ ਪਾਲ-ਪੋਸ ਰਹੇ ਹੋ ਤਾਂ ਦੱਸੋ ਪੱਥਰਾਂ 'ਚ ਫਸੇ ਉਸ ਡੱਡੂ ਦਾ ਧਿਆਨ ਕੌਣ ਰੱਖ ਰਿਹਾ ਸੀ। ਦੱਸੋ ਕੌਣ ਹੈ ਇਸ ਡੱਡੂ ਦਾ ਰਖਵਾਲਾ?'' ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ। ਉਸਨੂੰ ਆਪਣੇ ਕੀਤੇ ਘੁਮੰਡ 'ਤੇ ਪਛਤਾਵਾ ਹੋਣ ਲੱਗਾ। ਗੁਰੂ ਜੀ ਦੀ ਕ੍ਰਿਪਾ ਨਾਲ ਉਹ ਜਾਣ ਚੁੱਕਾ ਸੀ ਕਿ ਉਹ ਈਸ਼ਵਰ ਹੀ ਹੈ, ਜਿਸਨੇ ਹਰ ਇਕ ਜੀਵ ਨੂੰ ਬਣਾਇਆ ਹੈ ਅਤੇ ਉਹੀ ਹੈ, ਜੋ ਸਾਰਿਆਂ ਦਾ ਧਿਆਨ ਰੱਖਦਾ ਹੈ।
ਮਿੱਤਰੋ, ਕਈ ਵਾਰ ਚੰਗਾ ਕੰਮ ਕਰਨ 'ਤੇ ਮਿਲਣ ਵਾਲੇ ਮਾਣ-ਸਨਮਾਨ ਨਾਲ ਲੋਕਾਂ ਦੇ ਮਨ 'ਚ ਹੰਕਾਰ ਆ ਜਾਂਦਾ ਹੈ ਅਤੇ ਅਖੀਰ ਇਹ ਉਨ੍ਹਾਂ ਦੀ ਬਰਬਾਦੀ ਦਾ ਕਾਰਨ ਬਣਦਾ ਹੈ। ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਚਾਹੇ ਇਸ ਜੀਵਨ 'ਚ ਕਿਸੇ ਵੀ ਮੁਕਾਮ 'ਤੇ ਪਹੁੰਚ ਜਾਈਏ, ਕਦੇ ਘੁਮੰਡ ਨਾ ਕਰੀਏ ਅਤੇ ਸਦਾ ਆਪਣੇ ਕੰਮਾਂ ਲਈ ਉਸ ਸਰਵ ਸ਼ਕਤੀਮਾਨ ਈਸ਼ਵਰ, ਅੱਲਾ, ਵਾਹਿਗੁਰੂ ਦਾ ਧੰਨਵਾਦ ਕਰਦੇ ਰਹੀਏ।
ਇਕ ਸੌ ਅੱਠ ਸ਼ਿਵਲਿੰਗ ਵਾਲਾ ਪ੍ਰਾਚੀਨ ਮੰਦਿਰ (ਦੇਖੋ ਤਸਵੀਰਾਂ)
NEXT STORY