ਸਿਡਨੀ¸ ਆਪਣੇ ਖਰਾਬ ਦੌਰ ਵਿਚੋਂ ਲੰਘ ਰਹੀ ਤੇ ਵਿਸ਼ਵ ਕੱਪ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੇ ਇੰਗਲੈਂਡ ਦਾ ਪੂਲ-ਏ ਵਿਚ ਆਖਰੀ ਮੁਕਾਬਲਾ ਸ਼ੁੱਕਰਵਾਰ ਨੂੰ ਸਿਡਨੀ ਦੇ ਮੈਦਾਨ 'ਤੇ ਐਸੋਸੀਏਟ ਟੀਮ ਅਫਗਾਨਿਸਤਾਨ ਨਾਲ ਹੋਵੇਗਾ, ਜਿੱਥੇ ਉਹ ਜਿੱਤ ਦਰਜ ਕਰਨ ਦੇ ਟੀਚੇ ਨਾਲ ਉਤਰੇਗੀ।
ਵਿਸ਼ਵ ਕੱਪ ਵਿਚ ਹੁਣ ਤੱਕ ਦਾ ਆਪਣਾ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਟੀਮ ਇੰਗਲੈਂਡ ਆਪਣੇ ਪਿਛਲੇ ਮੁਕਾਬਲੇ ਵਿਚ ਬੰਗਲਾਦੇਸ਼ ਹੱਥੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਇੰਗਲੈਂਡ ਦੇ ਬੱਲੇਬਾਜ਼ ਤੇ ਗੇਂਦਬਾਜ਼ ਇਸ ਵਾਰ ਕੁਝ ਖਾਸ ਕਮਾਲ ਦਿਖਾ ਸਕਣ ਵਿਚ ਸਫਲ ਨਹੀਂ ਹੋ ਸਕੇ ਤੇ ਟੀਮ ਇਸ ਵਾਰ ਵਿਸ਼ਵ ਕੱਪ ਕੁਆਰਟਰ ਫਾਈਨਲ ਵਿਚ ਵੀ ਜਗ੍ਹਾ ਬਣਾਉਣ ਵਿਚ ਕਾਮਯਾਬ ਨਹੀਂ ਹੋ ਸਕੀ । ਉਥੇ ਹੀ ਦੂਜੇ ਪਾਸੇ ਅਫਗਾਨਿਸਤਾਨ ਵੀ ਕੁਆਰਟਰ ਫਾਈਨਲ ਵਿਚ ਨਹੀਂ ਜਾ ਸਕਿਆ ਹੈ।
ਸ਼ੁੱਕਰਵਾਰ ਨੂੰ ਭਿੜਨ ਵਾਲੀਆਂ ਦੋਵੇਂ ਟੀਮਾਂ ਹੁਣ ਤਕ ਆਪਣੇ ਪੰਜ ਮੁਕਾਬਲਿਆਂ ਵਿਚੋਂ ਸਿਰਫ ਇਕ ਹੀ ਜਿੱਤ ਸਕੀਆਂ ਹਨ। ਕਮਾਲ ਦੀ ਗੱਲ ਇਹ ਹੈ ਕਿ ਦੋਵੇਂ ਹੀ ਟੀਮਾਂ ਨੇ ਆਪਣੇ ਗਰੁੱਪ ਦੀ ਐਸੋਸੀਏਟ ਟੀਮ ਸਕਾਟਲੈਂਡ ਨੂੰ ਹਰਾਇਆ ਹੈ, ਜਿਹੜੀ ਟੂਰਨਾਮੈਂਟ ਵਿਚ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ। ਇੰਗਲੈਂਡ ਨੂੰ ਪਿਛਲੇ ਮੁਕਾਬਲੇ ਵਿਚ ਬੰਗਲਾਦੇਸ਼ ਨੇ 15 ਦੌੜਾਂ ਨਾਲ, ਜਦਕਿ ਅਫਗਾਨਿਸਤਾਨ ਪਿਛਲੇ ਮੈਚ ਵਿਚ ਨਿਊਜ਼ੀਲੈਂਡ ਤੋਂ ਹਾਰੀ ਸੀ।
ਵਿਰਾਟ-ਅਨੁਸ਼ਕਾ ਦਾ ਹੋਇਆ ਬ੍ਰੇਕਅੱਪ! (ਦੇਖੋ ਤਸਵੀਰਾਂ)
NEXT STORY