ਨਵੀਂ ਦਿੱਲੀ- ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਲਵ ਅਫੇਅਰਸ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹਿੰਦੇ ਹਨ। ਹਮੇਸ਼ਾ ਦੋਹਾਂ ਨੂੰ ਇਕੱਠੇ ਘੁੰਮਦੇ ਹੋਏ ਵੀ ਦੇਖਿਆ ਗਿਆ ਹੈ ਇਥੋਂ ਤੱਕ ਕਿ ਵਿਰਾਟ ਨੇ 'ਫਲਾਇੰਗ ਕਿਸ' ਦੇ ਕੇ ਸਾਰਿਆਂ ਸਾਹਮਣੇ ਅਨੁਸ਼ਕਾ ਨਾਲ ਪਿਆਰ ਦਾ ਇਜ਼ਹਾਰ ਵੀ ਕੀਤਾ ਸੀ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਵਰਲਡ ਕੱਪ 2015 'ਚ ਰੁੱਝੇ ਹੋਏ ਹਨ ਅਤੇ ਦੂਜੇ ਪਾਸੇ ਅਨੁਸ਼ਕਾ ਆਪਣੀ ਆਉਣ ਵਾਲੀ ਫਿਲਮ 'ਐੱਨ. ਐੱਚ.10' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਨ੍ਹਾਂ ਦੋਹਾਂ ਬਾਰੇ ਹੁਣ ਸੁਣਨ 'ਚ ਆਇਆ ਹੈ ਕਿ ਇਸ ਪ੍ਰਮੋਸ਼ਨ ਦੌਰਾਨ ਅਨੁਸ਼ਕਾ ਨੇ ਇਕ ਵਾਰੀ ਫਿਰ ਤੋਂ ਵਿਰਾਟ ਕੋਹਲੀ ਨਾਲ ਆਪਣੇ ਰਿਸ਼ਤੇ ਬਾਰੇ ਕੋਈ ਚਰਚਾ ਨਹੀਂ ਕੀਤੀ। ਹਾਲਾਂਕਿ ਸੁਣਨ 'ਚ ਇਹ ਵੀ ਆਇਆ ਹੈ ਕਿ ਅਨੁਸ਼ਕਾ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਵਿਰਾਟ ਨੂੰ ਲੈ ਕੇ ਕੋਈ ਵੀ ਉਸ ਨੂੰ ਸਵਾਲ ਨਾ ਕਰੇ।
ਦਿੱਲੀ 'ਚ ਇਕ ਇੰਟਰਵਿਊ ਦੌਰਾਨ ਜਦੋਂ ਅਨੁਸ਼ਕਾ ਨੂੰ ਵਿਰਾਟ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕੋਈ ਵੀ ਜਵਾਬ ਨਾ ਦਿੱਤਾ ਯਾਨੀ ਕਿ ਉਸ ਨੇ ਇਸ ਸਵਾਲ ਨੂੰ ਨਜ਼ਰ ਅੰਦਾਜ਼ ਹੀ ਕਰ ਦਿੱਤਾ ਇੰਨਾ ਹੀ ਨਹੀਂ ਇਕ ਵੈੱਬਸਾਈਟ ਦੌਰਾਨ ਲੱਗੀ ਖਬਰ ਅਨੁਸਾਰ ਅਨੁਸ਼ਕਾ ਨੇ ਇਹ ਵੀ ਕਿਹਾ ਹੈ ਕਿ ਉਸ ਦੀ ਨਿੱਜੀ ਜ਼ਿੰਦਗੀ ਨੂੰ ਉਛਾਲਿਆ ਜਾ ਰਿਹਾ ਹੈ। ਇਨ੍ਹਾਂ ਸਾਰੇ ਇੰਟਰਵਿਊਜ਼ ਨੂੰ ਲੈ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਵਿਰਾਟ-ਅਨੁਸ਼ਕਾ ਦਾ ਬ੍ਰੇਕਅਪ ਤਾਂ ਨਹੀਂ ਹੋ ਗਿਆ ਜਾਂ ਫਿਰ ਹੁਣ ਸ਼ਾਇਦ ਅਨੁਸ਼ਕਾ ਆਪਣੀ ਪਰਸਨਲ ਲਾਈਫ ਨੂੰ ਸ਼ੇਅਰ ਹੀ ਨਹੀਂ ਕਰਨਾ ਚਾਹੁੰਦੀ।
'ਇੰਡੀਆਜ਼ ਡਾਟਰ' 'ਤੇ ਬੈਨ ਲੱਗਣ ਨਾਲ ਭੜਕੇ ਜਾਨ (ਦੇਖੋ ਤਸਵੀਰਾਂ)
NEXT STORY