ਮਨੁੱਖੀ ਜੀਵਨ ਵਿਚ ਉਪਯੋਗੀ 3 ਗਿਆਨ-ਵਧਾਊ ਤੇ ਜ਼ਰੂਰੀ ਗੱਲਾਂ ਹਨ :
ਸੋਚੋ, ਸਮਝੋ, ਫਿਰ ਕਰੋ।
► 3 ਚੀਜ਼ਾਂ ਨੂੰ ਕਦੇ ਛੋਟਾ ਨਾ ਸਮਝੋ—ਬੀਮਾਰੀ, ਕਰਜ਼ਾ ਤੇ ਦੁਸ਼ਮਣ।
► 3 ਚੀਜ਼ਾਂ ਨੂੰ ਹਮੇਸ਼ਾ ਵੱਸ ਵਿਚ ਰੱਖੋ—ਮਨ, ਕਾਮ ਤੇ ਲਾਲਚ।
► 3 ਚੀਜ਼ਾਂ ਨਿਕਲਣ 'ਤੇ ਵਾਪਸ ਨਹੀਂ ਆਉਂਦੀਆਂ—ਤੀਰ ਕਮਾਨ 'ਚੋਂ, ਗੱਲ ਜ਼ੁਬਾਨ ਤੋਂ ਅਤੇ ਜਾਨ ਸਰੀਰ 'ਚੋਂ।
► 3 ਚੀਜ਼ਾਂ ਕਮਜ਼ੋਰ ਬਣਾ ਦਿੰਦੀਆਂ ਹਨ—ਬਦਚਲਨੀ, ਗੁੱਸਾ ਤੇ ਲਾਲਚ।
► 3 ਚੀਜ਼ਾਂ ਕੋਈ ਚੋਰੀ ਨਹੀਂ ਕਰ ਸਕਦਾ—ਅਕਲ, ਚਰਿੱਤਰ ਤੇ ਹੁਨਰ।
► 3 ਚੀਜ਼ਾਂ ਵਿਚ ਮਨ ਲਗਾਉਣ ਨਾਲ ਤਰੱਕੀ ਹੁੰਦੀ ਹੈ—ਈਸ਼ਵਰ, ਮਿਹਨਤ ਤੇ ਵਿੱਦਿਆ।
► 3 ਵਿਅਕਤੀਆਂ ਦੀ ਪਛਾਣ ਸਮੇਂ 'ਤੇ ਹੁੰਦੀ ਹੈ—ਔਰਤ, ਭਰਾ ਤੇ ਦੋਸਤ।
► 3 ਵਿਅਕਤੀਆਂ ਦਾ ਸਤਿਕਾਰ ਕਰੋ—ਮਾਤਾ, ਪਿਤਾ ਤੇ ਗੁਰੂ।
► 3 ਵਿਅਕਤੀਆਂ 'ਤੇ ਹਮੇਸ਼ਾ ਤਰਸ ਖਾਓ—ਬੱਚਾ, ਭੁੱਖਾ ਤੇ ਪਾਗਲ।
► 3 ਚੀਜ਼ਾਂ ਕਦੇ ਨਾ ਭੁੱਲੋ—ਕਰਜ਼, ਮਰਜ ਤੇ ਫਰਜ਼।
► 3 ਗੱਲਾਂ ਕਦੇ ਨਾ ਭੁੱਲੋ—ਉਪਕਾਰ, ਉਪਦੇਸ਼ ਤੇ ਉਦਾਰਤਾ।
► 3 ਚੀਜ਼ਾਂ ਯਾਦ ਰੱਖਣੀਆਂ ਜ਼ਰੂਰੀ ਹਨ—ਸੱਚਾਈ, ਫਰਜ਼ ਤੇ ਮੌਤ।
► 3 ਚੀਜ਼ਾਂ ਚਰਿੱਤਰ ਡੇਗ ਦਿੰਦੀਆਂ ਹਨ—ਚੋਰੀ, ਨਿੰਦਾ ਤੇ ਝੂਠ।
► 3 ਚੀਜ਼ਾਂ ਹਮੇਸ਼ਾ ਦਿਲ ਵਿਚ ਰੱਖੋ—ਨਿਮਰਤਾ, ਤਰਸ ਤੇ ਮੁਆਫੀ।
► 3 ਚੀਜ਼ਾਂ 'ਤੇ ਕਬਜ਼ਾ ਕਰੋ—ਜ਼ੁਬਾਨ, ਆਦਤ ਤੇ ਗੁੱਸਾ।
► 3 ਚੀਜ਼ਾਂ ਤੋਂ ਦੂਰ ਭੱਜੋ—ਆਲਸ, ਖੁਸ਼ਾਮਦ ਤੇ ਬਕਵਾਸ।
► 3 ਚੀਜ਼ਾਂ ਲਈ ਮਰ-ਮਿਟੋ—ਧੀਰਜ, ਦੇਸ਼ ਤੇ ਦੋਸਤ।
► 3 ਚੀਜ਼ਾਂ ਇਨਸਾਨ ਦੀਆਂ ਆਪਣੀਆਂ ਹੁੰਦੀਆਂ ਹਨ—ਰੂਪ, ਕਿਸਮਤ ਤੇ ਸੁਭਾਅ।
► 3 ਚੀਜ਼ਾਂ ਦਾ ਹੰਕਾਰ ਨਾ ਕਰੋ—ਤਾਕਤ, ਸੁੰਦਰਤਾ ਤੇ ਜਵਾਨੀ।
► 3 ਚੀਜ਼ਾਂ ਚਲੀਆਂ ਗਈਆਂ ਤਾਂ ਕਦੇ ਵਾਪਸ ਨਹੀਂ ਆਉਂਦੀਆਂ—ਸਮਾਂ, ਸ਼ਬਦ ਤੇ ਮੌਕਾ।
► 3 ਚੀਜ਼ਾਂ ਇਨਸਾਨ ਕਦੇ ਨਹੀਂ ਗੁਆ ਸਕਦਾ—ਸ਼ਾਂਤੀ, ਆਸ ਤੇ ਈਮਾਨਦਾਰੀ।
ਜੀਵਨ 'ਚ ਟੀਚਾ ਹੋਣਾ ਜ਼ਰੂਰੀ ਕਿਉਂ ਹੈ?
NEXT STORY