ਨਵੀਂ ਦਿੱਲੀ- ਜੀ.ਐੱਮ.ਆਰ. ਇਨਫਰਾਸਟਰਕਚਰ ਦੀ ਸਹਾਇਕ ਇਕਾਈ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਦਿੱਲੀ ਹਵਾਈ ਅੱਡਿਆਂ 'ਤੇ ਹਵਾਈ ਮਾਲ ਚੜ੍ਹਾਉਣ ਉਤਾਰਨ ਦੇ ਕਾਰੋਬਾਰ ਤੋਂ ਵੱਖ ਹੋ ਰਹੀ ਹੈ। ਕੰਪਨੀ ਨੇ ਇਹ ਸੇਵਾ ਦਿੱਲੀ ਕਾਰਗੋ ਸਰਵਿਸ ਸੈਂਟਰ ਪ੍ਰਾਈਵੇਟ ਲਿਮ. ਕੰਪਨੀ 'ਚ ਆਪਣੀ ਹਿੱਸੇਦਾਰੀ ਇੰਡੀਆ ਇਨਫਰਾਸਟਰਕਚਰ ਫੰਡ ਨੂੰ 29 ਕਰੋੜ ਰੁਪਏ 'ਚ ਵੇਚ ਦਿੱਤੀ ਹੈ।
ਜੀ.ਐੱਮ.ਆਰ. ਇਨਫਰਾ ਨੇ ਬੰਬਈ ਸ਼ੇਅਰ ਬਾਜਾਰ ਨੂੰ ਦੱਸਿਆ ਕਿ ਡਾਇਲ ਨੇ 16 ਮਾਰਚ 2015 ਨੂੰ ਆਪਣੀ ਹਿੱਸੇਦਾਰੀ ਵੇਚ ਦਿੱਤੀ ਹੈ ਅਤੇ ਆਪਣੇ ਕੋਲ ਸਾਰੇ 1,09,20,000 ਸ਼ੇਅਰ ਇੰਡੀਆ ਇਨਫਰਾਸਟਰਕਚਰ ਫੰਡ-2 ਨੂੰ 28.60 ਕਰੋੜ ਰੁਪਏ 'ਚ ਵੇਚ ਦਿੱਤੇ। ਇਹ ਵਿਕਰੀ ਪ੍ਰਤੀ ਸ਼ੇਅਰ 26.20 ਰੁਪਏ ਦੀ ਦਰ ਨਾਲ ਹੋਈ।
ਮਿਰਾਚ ਸਹਾਰਾ ਦੇ ਖਿਲਾਫ ਦਾਇਰ ਕਰੇਗਾ 40 ਕਰੋੜ ਡਾਲਰ ਦਾ ਮਾਨਹਾਨੀ ਦਾ ਮੁਕੱਦਮਾ
NEXT STORY