ਨਵੀਂ ਦਿੱਲੀ- ਇਸ ਸਾਲ ਫਰਵਰੀ ਅੰਤ ਤੱਕ ਇਕਵਿਟੀ ਮਿਊੁਚੁਅਲ ਫੰਡਾਂ ਦਾ ਪਰਿਚਾਲਨ ਆਧਾਰ ਦੁਗਣਾ ਹੋ ਕੇ 3 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ। ਪ੍ਰਚੂਨ ਨਿਵੇਸ਼ਕਾਂ ਵੱਲੋਂ ਇਨ੍ਹਾਂ ਯੋਜਨਾਵਾਂ 'ਚ ਜੰਮ ਕੇ ਨਿਵੇਸ਼ ਕਰਨ ਨਾਲ ਇਕਵਿਟੀ ਮਿਊਚੁਅਲ ਫੰਡਾਂ ਦਾ ਪਰਿਸੰਪਤੀ ਆਧਾਰ ਵਧਿਆ ਹੈ।
ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐੱਮਫੀ) ਦੇ ਮੁਤਾਬਕ, ਫਰਵਰੀ, 2014 'ਚ ਇਕਵਿਟੀ ਫੰਡਾਂ ਦੇ ਪ੍ਰਬੰਧਨ ਦੇ ਤਹਿਤ ਪਰਿਸੰਪਤੀ (ਏ.ਯੂ.ਐੱਮ.) 1.57 ਲੱਖ ਕਰੋੜ ਰੁਪਏ ਸੀ, ਜੋ ਇਸ ਸਾਲ ਫਰਵਰੀ ਅੰਤ ਤੱਕ ਵੱਧ ਕੇ 3.07 ਲੱਖ ਕਰੋੜ ਰੁਪਏ ਹੋ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਸ਼ੇਅਰ ਬਾਜ਼ਾਰਾਂ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਰਿਟਰਨ ਦਿੱਤਾ ਹੈ ਜਿਸ ਕਾਰਨ ਪ੍ਰਚੂਨ ਨਿਵੇਸ਼ਕ ਇਨ੍ਹਾਂ ਯੋਜਨਾਵਾਂ ਦੇ ਪ੍ਰਤੀ ਆਕਰਸ਼ਿਤ ਹੋਏ ਹਨ।
ਕੀ ਇਸ ਤਰ੍ਹਾਂ ਦਾ ਹੋਵੇਗਾ ਨਵਾਂ ਨੋਕੀਆ 1100 (ਵੀਡੀਓ)
NEXT STORY