ਹਾਲ ਹੀ 'ਚ ਨੋਕੀਆ ਦੇ ਲੋਕਪ੍ਰਿਯ ਸਮਾਰਟਫੋਨ ਨੋਕੀਆ 1100 ਦੀਆਂ ਖਬਰਾਂ ਸੁਰਖਿਆਂ 'ਚ ਸਨ ਕਿ ਕੰਪਨੀ ਇਸ ਨੂੰ ਵਾਪਸ ਲਿਆ ਰਹੀ ਹੈ ਅਤੇ ਇਸ ਵਾਰ ਨੋਕੀਆ 1100 ਗੂਗਲ ਦੇ ਮੋਬਾਈਲ ਆਪ੍ਰੇਟਿੰਗ ਸਿਸਟਮ ਐਂਡਰਾਇਡ 5.0 ਲਾਲੀਪਾਪ 'ਤੇ ਚੱਲੇਗਾ ਹੁਣ ਜੇਕਰ ਨੋਕੀਆ 1100 ਨੂੰ ਲੈ ਕੇ ਤੁਹਾਡੇ ਮਨ 'ਚ ਇਸ ਦੀ ਕੋਈ ਤਸਵੀਰ ਬਣੀ ਹੋਵੇ ਜਾਂ ਨਾ ਪਰ ਡਿਜ਼ਾਈਨਰਾਂ ਨੇ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ।
ਨੋਕੀਆ 1100 ਦੀ ਕਾਨਸੈਪਟ ਵੀਡੀਓ ਸਾਹਮਣੇ ਆਈ ਹੈ। ਜਰਮਨ ਸਮਿਟ ਨੇ ਨੋਕੀਆ 1100 ਨੂੰ ਲੈ ਕੇ ਇਕ ਕਾਨਸੈਪਟ ਵੀਡੀਓ ਬਣਾਈ ਹੈ ਅਤੇ ਐਂਡਰਾਇਡ ਦੇ ਨਾਲ ਇਸ ਨੂੰ ਦਿਖਾਇਆ ਗਿਆ ਹੈ। ਵੀਡੀਓ 'ਚ ਫੋਨ ਦੇ ਫੀਚਰਸ ਦੀ ਥਾਂ ਇਸ ਦੇ ਡਿਜ਼ਾਈਨ ਨੂੰ ਦਿਖਾਇਆ ਗਿਆ ਹੈ। ਇਸ ਕਾਨਸੈਪਟ ਵੀਡੀਓ ਨੂੰ ਦੇਖਣ ਦੇ ਬਾਅਦ ਤੁਹਾਡੇ ਦਿਮਾਗ 'ਚ ਸ਼ਾਇਦ ਇਹ ਗੱਲ ਜ਼ਰੂਰ ਖੱਟਕੇਗੀ ਕਿ ਬਣਾਉਣ ਵਾਲੇ ਨੇ ਨੋਕੀਆ 1100 ਦਾ ਡਿਜ਼ਾਈਨ ਵਧੀਆ ਬਣਾਇਆ ਹੈ।
ਜ਼ਿਕਰਯੋਗ ਹੈ ਕਿ ਇਕ ਰਿਪੋਰਟ ਅਨੁਸਾਰ ਨੋਕੀਆ 1100 ਦੇ ਫੀਚਰਸ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ ਹੈ। ਜਿਸ 'ਚ ਕਿਹਾ ਗਿਆ ਹੈ ਇਸ 'ਚ 720 ਪਿਕਸਲ ਡਿਸਪਲੇ ਹੈ ਕਵਾਡ ਕੋਰ ਮੀਡੀਆਟੈਕ (ਐਮ.ਟੀ.6582) ਪ੍ਰੋਸੈਸਰ, 512 ਐਮ.ਬੀ. ਦੀ ਰੈਮ, 466 ਐਮ.ਬੀ. ਸਟੋਰੇਜ ਅਤੇ ਐਂਡਰਾਇਡ 5.0 ਲਾਲੀਪਾਪ ਵਰਜ਼ਨ ਦੇਖਣ ਨੂੰ ਮਿਲੇਗਾ।
ਸੁਪਰੀਮ ਕੋਰਟ ਨੇ ਕਿਹਾ, ਆਧਾਰ ਕਾਰਡ ਜ਼ਰੂਰੀ ਨਹੀਂ
NEXT STORY