ਇੰਦੌਰ- ਇੰਦੌਰ ਦੇ ਹੋਲਕਰ ਕਾਲਜ ਤੋਂ ਐੱਮ. ਐੱਸ. ਸੀ. ਕਰ ਰਹੇ ਤਿੰਨ ਵਿਦਿਆਰਥੀਆਂ ਦੀ ਕਿਸਮਤ ਅਜਿਹੀ ਚਮਕੀ ਕਿ ਅਜੇ ਤੱਕ ਉਨ੍ਹਾਂ ਨੂੰ ਖੁਦ ਵਿਸ਼ਵਾਸ ਨਹੀਂ ਹੋ ਰਿਹਾ। ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੂੰ ਆਸ ਤੱਕ ਨਹੀਂ ਸੀ ਕਿ ਇਨ੍ਹਾਂ ਦੀ ਕਿਸਮਤ ਇਸ ਤਰ੍ਹਾਂ ਪਲਟ ਸਕਦੀ ਹੈ। ਐੱਸ. ਐੱਸ. ਸੀ. ਕਰ ਰਹੇ ਤਿੰਨੋਂ ਵਿਦਿਆਰਥੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਇੰਦੌਰ ਦੇ ਕਿਸੇ ਸਕੂਲ 'ਚ 12 ਤੋਂ 15 ਹਜ਼ਾਰ ਦੀ ਨੌਕਰੀ ਦੀ ਆਸ ਲਗਾਏ ਬੈਠੇ ਸਨ। ਇਸ 'ਚੋਂ ਇਕ ਵਿਦਿਆਰਥਣ ਨੂੰ ਤਾਂ ਲੱਗਦਾ ਸੀ, ਨੌਕਰੀ ਮਿਲੇਗੀ ਵੀ ਜਾਂ ਨਹੀਂ ਪਰ ਕਾਲਜ ਦੇ ਪਲੇਸਮੈਂਟ ਅਫਸਰ ਦੀ ਮਦਦ ਨਾਲ ਇਨ੍ਹਾਂ ਨੂੰ ਦੁਬਈ ਦੇ ਇਕ ਵੱਡੇ ਸਕੂਲ 'ਚ ਲਗਭਗ ਸਵਾ ਲੱਖ ਰੁਪਏ ਮਹੀਨੇ ਦੇ ਪੈਕੇਜ ਦਾ ਆਫਰ ਮਿਲ ਗਿਆ।
ਇਹ ਤਿੰਨੋਂ ਜੂਨ 'ਚ ਦੁਬਈ ਦੇ ਮੈਕਾ ਐਡੀਨੀਆ ਇੰਸਟੀਚਿਊਟ 'ਚ ਰਿਸਰਚ ਟੀਚਰ ਦੇ ਰੂਪ 'ਚ ਸ਼ਾਮਲ ਹੋਣਗੇ। ਹੋਲਕਰ ਸਾਇੰਸ ਕਾਲਜ ਹੁਣ ਮੈਕਾ ਐਡੀਨੀਆ ਐਜ਼ੂਕੇਸ਼ਨ ਇੰਸਟੀਚੂਟ ਕਾਲਜ ਨਾਲ ਐੱਮ. ਓ. ਯੂ. ਸਾਈਨ ਕਰ ਰਿਹਾ ਹੈ। ਇਸ ਅਨੁਸਾਰ ਹਰ ਸਾਲ ਇੱਥੇ ਘੱਟ ਤੋਂ ਘੱਟ 10 ਵਿਦਿਆਰਥੀਆਂ ਨੂੰ ਉਹ ਨੌਕਰੀ ਦੇਵੇਗਾ। ਫਿਲਹਾਲ ਇੰਸਟੀਚਿਊਟ ਨੇ ਕੈਂਪਸ ਪਲੇਸਮੈਂਟ ਰਾਹੀਂ ਐੱਮ. ਐੱਸ. ਸੀ. ਦੀਆਂ 2 ਵਿਦਿਆਰਥਣਾਂ ਅਤੇ ਇਕ ਵਿਦਿਆਰਥੀ ਦੀ ਚੋਣ ਕੀਤੀ ਹੈ ਜੋ 11ਵੀਂ ਅਤੇ 12ਵੀਂ ਦੇ ਬੱਚਿਆਂ ਨੂੰ ਪੜ੍ਹਾ ਕੇ ਰਿਸਰਚ ਵੀ ਕਰਵਾਉਣਗੇ। ਹਰੇਕ ਵਿਦਿਆਰਥੀ ਨੂੰ ਕਰੀਬ 10 ਲੱਖ ਰੁਪਏ ਸਾਲਾਨਾ ਤਣਖਾਹ ਸਮੇਤ ਏਅਰ ਟਿਕਟ ਅਤੇ ਕਈ ਸਹੂਲਤਾਂ ਮਿਲਣਗੀਆਂ। ਇਸ ਤਰ੍ਹਾਂ ਸਾਲਾਨਾ ਪੈਕੇਜ ਕਰੀਬ 15 ਲੱਖ ਰੁਪਏ ਹੋ ਜਾਵੇਗਾ।
ਨੌਜਵਾਨ ਨੂੰ ਕਪੜੇ ਉਤਾਰ ਗਧੇ 'ਤੇ ਘੁੰਮਾਇਆ, ਲੜਕੀ ਨੇ ਕਰਾਈ ਬਲਾਤਕਾਰ ਦੀ ਸ਼ਿਕਾਇਤ ਦਰਜ
NEXT STORY