ਕਾਸ਼ੀਪੁਰ- ਮਾਪਿਆਂ ਲਈ ਆਪਣੇ ਬੱਚੇ ਬਹੁਤ ਪਿਆਰੇ ਹੁੰਦੇ ਹਨ ਪਰ ਕਈ ਵਾਰ ਜ਼ਿੰਦਗੀ ਅਜਿਹੇ ਮੋੜ 'ਤੇ ਆ ਕੇ ਖੜ੍ਹਾ ਕਰ ਦਿੰਦੀ ਹੈ ਕਿ ਉਸ ਲਈ ਹਾਲਾਤ ਜ਼ਿੰਮੇਵਾਰ ਹੁੰਦੇ ਹਨ। ਕੁਝ ਅਜਿਹਾ ਹੀ ਨਸੀਬ ਹੋਇਆ ਇਸ ਬਾਪ ਨੂੰ, ਜੋ ਕਿ ਆਪਣੇ ਪੁੱਤਰ ਦੀ ਉਪਲੱਬਧੀ 'ਤੇ ਵੀ ਆਪਣੇ ਹੰਝੂਆਂ ਨੂੰ ਨਾ ਰੋਕ ਸਕਿਆ। ਇਹ ਉਹ ਪਲ ਸੀ, ਜਦੋਂ ਪੋਸਟ ਗਰੈਜ਼ੂਏਸ਼ਨ ਦੀ ਉਪਲੱਬਧੀ ਦਾ ਸਿਲਵਰ ਮੈਡਲ ਪੁੱਤ ਦੀ ਥਾਂ ਇਕ ਪਿਓ ਨੂੰ ਲੈਣਾ ਪਿਆ।
ਅਸੀਂ ਗਲ ਕਰ ਰਹੇ ਹਨ, ਆਈ. ਆਈ. ਐਮ. ਕਾਸ਼ੀਪੁਰ ਦੇ ਤੀਜੇ ਦੀਸ਼ਾਂਤ ਸਮਾਰੋਹ ਦੀ, ਜਿਸ 'ਚ ਭਰਤ ਬੰਸਲ ਨਾਂ ਦੇ ਲੜਕੇ ਨੂੰ ਪੋਸਟ ਗਰੈਜ਼ੂਏਸ਼ਨ ਡਿਪਲੋਮਾ ਪ੍ਰਬੰਧਨ ਦੀ ਉਪਲੱਬਧੀ ਦਾ ਸਿਵਲਰ ਮੈਡਲ ਮਿਲਿਆ ਪਰ ਕਿਸੇ ਸੰੰਸਥਾ ਅਤੇ ਮਾਂ-ਬਾਪ ਦੇ ਜੀਵਨ 'ਚ ਅਜਿਹਾ ਭਾਵੁਕ ਪਲ ਸ਼ਾਇਦ ਹੀ ਪਹਿਲਾ ਕਦੇ ਆਇਆ ਹੋਵੇਗਾ। ਹੋਣਹਾਰ ਭਰਤ ਦੀ ਇਸ ਸਾਲ ਜਨਵਰੀ 'ਚ ਮੋਟਰਸਾਈਕਲ ਹਾਦਸੇ ਵਿਚ ਮੌਤ ਹੋ ਗਈ ਸੀ। ਉਸ ਦੇ ਪਿਤਾ ਨੇ ਮੰਚ 'ਤੇ ਆਪਣੇ ਮਰਹੂਮ ਪੁੱਤ ਦਾ ਮੈਡਲ ਸਵੀਕਾਰ ਕੀਤਾ ਤਾਂ ਤਾੜੀਆਂ ਨਾਲ ਜਿੱਥੇ ਹਾਲ ਗੂੰਜ ਉਠਿਆ, ਉੱਥੇ ਹੀ ਹਰ ਕਿਸੇ ਦੀ ਅੱਖ ਵਿਚ ਹੰਝੂ ਸੀ। ਪਿਤਾ ਆਪਣੇ ਪੁੱਤ ਦੀ ਇਸ ਉਪਲੱਬਧੀ ਲਈ ਖੁਸ਼ ਵੀ ਸਨ ਅਤੇ ਅੱਖਾਂ ਵਿਚ ਹੰਝੂ ਲੈ ਕੇ ਉਹ ਆਪਣੇ ਪੁੱਤ ਨੂੰ ਯਾਦ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਭਰਤ ਦੀ ਮੋਟਰਸਾਈਕਲ ਹਾਦਸੇ ਵਿਚ ਮੌਤ ਹੋ ਗਈ ਸੀ। ਉਸ ਦੀ ਮੋਟਰਸਾਈਕਲ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਗੰਭੀਰ ਰੂਪ ਨਾਲ ਜ਼ਖਮੀ ਭਰਤ ਦੀ ਬਾਅਦ ਵਿਚ ਮੌਤ ਹੋ ਗਈ। ਮੰਗਲਵਾਰ ਨੂੰ ਦੀਸ਼ਾਂਤ ਸਮਾਰੋਹ ਵਿਚ ਭਰਤ ਦੇ ਪਿਤਾ ਨੇ ਆਪਣੇ ਪੁੱਤ ਦੀ ਉਪਲੱਬਧੀ ਲੈਣ ਮੰਚ 'ਤੇ ਪੁੱਜੇ ਤਾਂ ਆਪਣੇ ਹੰਝੂ ਨਾ ਰੋਕ ਸਕੇ। ਸਿਲਵਰ ਮੈਡਲ ਹਾਸਲ ਕਰਨ ਵਾਲੇ ਮਰਹੂਮ ਵਿਦਿਆਰਥੀ ਭਰਤ ਨਾਲ ਅਣਹੋਣੀ ਨਾ ਹੋਈ ਹੁੰਦੀ ਤਾਂ ਉਹ ਮੈਡਲ ਦਾ ਹੱਕਦਾਰ ਸੀ। ਕੰਪਨੀ ਨੇ ਉਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਡਿਗਰੀ ਹਾਸਲ ਕਰਨ ਤੋਂ ਪਹਿਲਾਂ ਹੀ 11 ਲੱਖ ਰੁਪਏ ਦਾ ਪੈਕਜ ਦਿੱਤਾ ਸੀ। ਇਸ ਸਮਝੌਤੇ ਤੋਂ ਬਾਅਦ ਉਹ ਡਿਗਰੀ ਹਾਸਲ ਕਰਨ ਤੋਂ ਬਾਅਦ ਕੰਪਨੀ ਜੁਆਇੰਨ ਕਰਦਾ । ਆਈ. ਆਈ. ਐਮ. ਦੇ ਪ੍ਰੋਫੈਸਰ ਮੁਤਾਬਕ ਭਰਤ ਬੇਹੱਦ ਤੇਜ ਤਰਾਰ ਵਿਦਿਆਰਥੀ ਸੀ।
ਨਹੀਂ ਪਤਾ ਸੀ ਇਸ ਤਰ੍ਹਾਂ ਚਮਕੇਗੀ ਕਿਸਮਤ, ਮਿਲਿਆ 15 ਲੱਖ ਦਾ ਆਫਰ (ਦੇਖੋ ਤਸਵੀਰਾਂ)
NEXT STORY