ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਰਾਨਾਘਾਟ ਨਨ ਗੈਂਗਰੇਪ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਮਾਮਲਾ ਸੀ. ਬੀ. ਆਈ. ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਮਾਮਲੇ ਦੀ ਜਾਂਚ 'ਚ ਸੀ. ਬੀ. ਆਈ. ਨੂੰ ਹਰ ਜ਼ਰੂਰੀ ਸਹਿਯੋਗ ਅਤੇ ਮਦਦ ਉਪਲੱਬਧ ਕਰਵਾਏਗੀ। ਇਸ ਦੇ ਨਾਲ ਹੀ ਮਮਤਾ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਮਾਮਲਾ ਹੈ। ਮੁੱਖ ਮੰਤਰੀ ਨੇ ਇਕ ਫੇਸਬੁੱਕ ਪੋਸਟ 'ਚ ਕਿਹਾ ਕਿ 14 ਮਾਰਚ 2015 ਨੂੰ ਹੋਈ ਰਾਨਾਘਾਟ ਵਿਚ ਘਟਨਾ ਬਹੁਤ ਗੰਭੀਰ ਮਾਮਲਾ ਹੈ। ਪੁਲਸ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਫੜਨ ਲਈ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਨਦੀਆ ਜ਼ਿਲੇ ਦੇ ਰਾਨਾਘਾਟ ਡਵੀਜ਼ਨ ਸਥਿਤ ਗੰਗਨਾਪੁਰ ਦੇ ਡਕੈਤਾਂ ਨੇ ਇਕ ਕਾਨਵੇਂਟ ਸਕੂਲ ਦੀ 71 ਸਾਲਾਂ ਸਿਸਟਰ ਸੁਪੀਰੀਅਰ ਨਾਲ ਗੈਂਗਰੇਪ ਕੀਤਾ ਸੀ। ਇਸ ਤੋਂ ਬਾਅਦ ਮਾਮਲੇ ਦੀ ਸੀ. ਆਈ. ਡੀ. ਜਾਂਚ ਦੇ ਹੁਕਮ ਦਿੱਤੇ ਗਏ ਸਨ। ਇਸ ਸਬੰਧ ਵਿਚ ਹੁਣ ਤਕ 15 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਪੁੱਤਰ ਲਈ ਸੀ ਵੱਡਾ ਦਿਨ, ਇੰਝ ਲਿਆ ਪਿਤਾ ਨੇ ਮੈਡਲ ਤਾਂ ਹਰ ਇਕ ਦੀ ਭਰ ਆਈ ਅੱਖ
NEXT STORY