ਕੋਲਕਾਤਾ- ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਨੇ ਕਿਹਾ ਕਿ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਸਾਜਿਸ਼ ਕਰਤਾ ਜ਼ਕੀਉਰ ਰਹਿਮਾਨ ਲਖਵੀ ਨੂੰ ਛੱਡਿਆ ਨਹੀਂ ਗਿਆ ਹੈ ਅਤੇ ਉਹ ਅਜੇ ਵੀ ਹਿਰਾਸਤ ਵਿਚ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪਾਕਿਸਤਾਨ ਦੀ ਨਿਆਪਾਲਿਕਾ ਲਖਵੀ ਵਿਰੁੱਧ ਕਾਰਵਾਈ ਕਰੇਗੀ।
ਬਾਸਿਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਲਖਵੀ ਨੂੰ ਛੱਡਿਆ ਨਹੀਂ ਗਿਆ ਹੈ। ਉਹ ਅਜੇ ਵੀ ਹਿਰਾਸਤ 'ਚ ਹੈ। ਜਦੋਂ ਬਾਸਿਤ ਤੋਂ ਪੁੱਛਿਆ ਗਿਆ ਕਿ ਮੁਕੱਦਮਾ ਹੋਣ 'ਚ ਕਿੰਨਾ ਸਮਾਂ ਲੱਗੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਕੁਝ ਸਮਾਂ ਲੱਗ ਸਕਦਾ ਹੈ, ਕਿਉਂਕਿ ਅਪਰਾਧ ਭਾਰਤ ਵਿਚ ਹੋਇਆ ਸੀ। ਸਾਨੂੰ ਭਾਰਤ ਵਿਚ ਸਾਰੇ ਸਬੂਤ ਮਿਲ ਗਏ ਹਨ। ਬਾਸਿਤ ਨੇ ਕਿਹਾ ਕਿ ਪਾਕਿਸਤਾਨ ਇਕ ਬਦਲਿਆ ਹੋਇਆ ਦੇਸ਼ ਹੈ, ਜਿਸ ਦਾ ਨਾਗਰਿਕ ਸਮਾਜ ਮਜ਼ਬੂਤ ਹੈ ਅਤੇ ਨਿਆਪਾਲਿਕਾ ਸੁਤੰਤਰ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਨਾਗਰਿਕ ਸਮਾਜ ਬਹੁਤ ਮਜ਼ਬੂਤ ਹੈ। ਸਾਡੇ ਇੱਥੇ ਮੀਡੀਆ ਮਜ਼ਬੂਤ ਹੈ, ਇਕ ਸੁਤੰਤਰ ਨਿਆਪਾਲਿਕਾ ਹੈ। ਹਾਈ ਕਮਿਸ਼ਨਰ ਨੇ ਕਿਹਾ ਕਿ ਇਹ ਮੁਕੱਦਮਾ ਹੈ ਅਤੇ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ। ਜੋ ਵੀ ਸਬੂਤ ਅਤੇ ਗਵਾਹ ਹਨ, ਉਨ੍ਹਾਂ ਦੇ ਆਧਾਰ 'ਤੇ ਇਸਤਗਾਸਾ ਪੱਖ ਕੋਸ਼ਿਸ਼ ਕਰ ਰਿਹਾ ਹੈ। ਮੈਂ ਜਲਦਬਾਜ਼ੀ ਨਾਲ ਨਤੀਜੇ 'ਤੇ ਨਹੀਂ ਪਹੁੰਚਣਾ ਚਾਹਾਂਗਾ।
ਬਿਜਲੀ-ਪਾਣੀ ਦਾ ਬਿੱਲ ਨਹੀਂ ਭਰ ਸਕਦੀਆਂ ਇਹ ਰਾਜਨੀਤੀਕ ਹਸਤੀਆਂ
NEXT STORY