ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 'ਮਨ ਕੀ ਬਾਤ' ਪ੍ਰੋਗਰਾਮ ਦੀ ਅਗਲੀ ਕੜੀ 'ਚ ਕਿਸਾਨਾਂ ਨੂੰ ਸੰਬੋਧਨ ਕਰਨਗੇ, ਜਿਸ ਨੂੰ 22 ਮਾਰਚ ਨੂੰ ਆਕਾਸ਼ਵਾਣੀ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਹ ਜਾਣਕਾਰੀ ਬੁੱਧਵਾਰ ਨੂੰ ਇਕ ਅਧਿਕਾਰਤ ਬਿਆਨ ਜਾਰੀ ਕਰ ਦਿੱਤਾ ਗਿਆ। ਆਕਾਸ਼ਵਾਣੀ 'ਤੇ 22 ਮਾਰਚ ਨੂੰ ਸਵੇਰੇ 11 ਵਜੇ ਇਸ ਨੂੰ ਪ੍ਰਸਾਰਿਤ ਕੀਤਾ ਜਾਵੇਗਾ। 'ਮਨ ਕੀ ਬਾਤ' ਪ੍ਰੋਗਰਾਮ ਦੀ ਇਹ 6ਵੀਂ ਕੜੀ ਹੋਵੇਗੀ। ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਦੇਸ਼ ਦੇ ਨਾਗਰਿਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ। ਇਸ ਵਾਰ ਉਹ ਕਿਸਾਨਾਂ ਅਤੇ ਉਨ੍ਹਾਂ ਨਾਲ ਜੁੜੇ ਮੁੱਦਿਆਂ 'ਤੇ ਗੱਲ ਕਰਨਗੇ। ਬਿਆਨ ਅਨੁਸਾਰ ਮੋਦੀ ਨੇ ਇਸ ਸੰਬੰਧ 'ਚ ਲੋਕਾਂ ਨਾਲ ਵਿਚਾਰ ਅਤੇ ਸੁਝਾਅ ਵੀ ਮੰਗੇ ਹਨ। ਜੋ ਵੀ ਲੋਕ ਇਸ ਵਿਸ਼ੇ 'ਤੇ ਆਪਣੇ ਵਿਚਾਰ ਅਤੇ ਸੁਝਾਅ ਦੇਣਾ ਚਾਹੁੰਦੇ ਹਨ, ਉਹ 'ਮਾਈਜੀਓਵੀ ਡਾਟ ਇਨ' 'ਤੇ ਵਿਚਾਰ ਸਾਂਝੇ ਕਰ ਸਕਦੇ ਹਨ। 'ਮਨ ਕੀ ਬਾਤ' ਪ੍ਰੋਗਰਾਮ ਦੀ ਪਹਿਲਾਂ ਹੀ 5 ਕੜੀਆਂ 'ਚ ਪ੍ਰਧਾਨ ਮੰਤਰੀ ਨੇ ਵੱਖ-ਵੱਖ ਵਿਸ਼ਿਆਂ 'ਤੇ ਲੋਕਾਂ ਨਾਲ ਸਿੱਧੇ ਗੱਲਬਾਤ ਕੀਤੀ। ਉਨ੍ਹਾਂ ਨੇ ਲੋਕਾਂ ਦੇ ਦਿਲ ਦੇ ਕਰੀਬ ਦੇ ਮੁੱਦਿਆਂ ਵਰਗੇ ਸਵੱਛ ਭਾਰਤ ਮੁਹਿੰਮ, ਖਾਦੀ ਨੂੰ ਉਤਸ਼ਾਹ, ਕੌਸ਼ਲ ਵਿਕਾਸ, ਅਪਾਹਜ ਬੱਚਿਆਂ ਲਈ ਸਕਾਲਰਸ਼ਿਪ, ਸਿੱਖਿਆ ਸੰਸਥਾਵਾਂ ਲਈ ਬੁਨਿਆਦੀ ਸਹੂਲਤਾਂ ਅਤੇ ਨਸ਼ੇ ਦੀ ਸਮੱਸਿਆ 'ਤੇ ਜ਼ਿਆਦਾ ਜ਼ੋਰ ਦਿੱਤਾ ਹੈ।
ਇਸ ਪ੍ਰੋਗਰਾਮ ਦੀ ਪਿਛਲੀ ਕੜੀ 22 ਫਰਵਰੀ ਨੂੰ ਪ੍ਰਸਾਰਿਤ ਕੀਤੀ ਗਈ ਸੀ, ਜਿਸ 'ਚ ਪ੍ਰਧਾਨ ਮੰਤਰੀ ਨੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਤਣਾਅ ਅਤੇ ਚਿੰਤਾ ਤਿਆਗ ਕੇ ਸਕਾਰਾਤਮਕ ਰੁਖ ਰੱਖਣ ਲਈ ਕਿਹਾ ਸੀ। ਮੋਦੀ ਇਸ ਪ੍ਰੋਗਰਾਮ 'ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਵੀ ਲੋਕਾਂ ਨੂੰ ਸੰਬੋਧਨ ਕਰ ਚੁੱਕੇ ਹਨ। ਜਨਵਰੀ 'ਚ ਬਰਾਕ ਓਬਾਮਾ ਦੇ ਭਾਰਤ ਦੇ ਅਧਿਕਾਰਤ ਦੌਰੇ 'ਤੇ ਦੋਹਾਂ ਨੇਤਾਵਾਂ ਨੇ ਦੇਸ਼ ਦੀ ਜਨਤਾ ਨੂੰ ਵੱਖ-ਵੱਖ ਮੁੱਦਿਆਂ 'ਤੇ ਸੰਬੋਧਨ ਕੀਤਾ ਸੀ। ਇਸ ਪ੍ਰੋਗਰਾਮ ਦਾ ਆਕਾਸ਼ਵਾਣੀ ਅਤੇ ਦੂਰਦਰਸ਼ਨ 'ਤੇ ਸਿੱਧਾ ਪ੍ਰਸਾਰਣ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰੋਗਰਾਮ ਨੂੰ ਰੇਡੀਓ 'ਤੇ ਵਿਵਿਧ ਭਾਰਤੀ, ਐੱਫ.ਐੱਮ. ਗੋਲਡ ਅਤੇ ਐੱਫ. ਐੱਮ. ਰੈਂਬੋ 'ਤੇ ਵੀ ਸੁਣਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਦੀ ਅਧਿਕਾਰਤ ਵੈੱਬਸਾਈਟ ਪੀਐੱਮਇੰਡੀਆ ਡਾਟ ਜੀਓਵੀ ਡਾਟ ਇਨ੍ਹਾਂ 'ਤੇ ਵੀ ਇਸ ਦੀ ਲਾਈਵ ਸਟ੍ਰੀਮਿੰਗ ਕੀਤੀ ਜਾਵੇਗੀ।
ਮੋਦੀ ਸਰਕਾਰ ਨੇ ਜਨਤਾ ਨੂੰ ਗੁਮਰਾਹ ਕੀਤਾ: ਕਾਂਗਰਸ
NEXT STORY