ਨਵੀਂ ਦਿੱਲੀ- ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ 'ਸਾਮਨਾ' ਰਾਹੀਂ ਇਕ ਵਾਰ ਫਿਰ ਸੂਬੇ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਲਗਾਇਆ ਹੈ। ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਸਪੀਕਰ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਨੂੰ ਮੁੱਦਾ ਦੱਸਦੇ ਹੋਏ ਸ਼ਿਵ ਸੈਨਾ ਨੇ ਭਾਜਪਾ ਦੀ ਤੁਲਨਾ ਦੁਰਯੋਧਨ ਨਾਲ ਕਰ ਦਿੱਤੀ।
'ਸਾਮਨਾ' 'ਚ ਲਿਖਿਆ ਹੈ, 'ਭਾਜਪਾ ਨੇ ਕਿਹਾ ਸੀ ਕਿ ਉਹ ਐੱਨ. ਸੀ. ਪੀ. ਨਾਲ ਕਦੇ ਹੱਧ ਨਹੀਂ ਮਿਲਾਏਗੀ ਪਰ ਸਪੀਕਰ ਸ਼ਿਵਾਜੀ ਰਾਓ ਦੇਸ਼ਮੁਖ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਲਈ ਉਹ ਆਪਣੀ ਗੱਲ ਤੋਂ ਪਲਟ ਗਈ। ਸੱਤਾ 'ਚ ਰਹਿਣ ਵਾਲੇ ਲੋਕਾਂ ਨੇ ਦੁਰਯੋਧਨ ਦੀ ਭੂਮਿਕਾ ਨਿਭਾਈ ਹੈ।'
ਰੇਲ ਗੱਡੀ ਦੇ ਟਾਇਲਟ 'ਚ ਲੁਕੇ ਫੜੇ ਬੇਟਿਕਟੇ 40 ਪੁਲਸ ਮੁਲਾਜ਼ਮ
NEXT STORY