ਨਵੀਂ ਦਿੱਲੀ- ਸਰਕਾਰ ਨੇ ਅੱਜ ਕਿਹਾ ਕਿ ਕਿਰਾਏ ਦੀ ਕੁੱਖ ਲਈ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਨਿਯਮਾਂ ਨੂੰ ਕਠੋਰ ਬਣਾਇਆ ਗਿਆ ਹੈ ਅਤੇ ਇਸ ਮਕਸਦ ਨਾਲ ਸਿਰਫ ਉਨ੍ਹਾਂ ਜੋੜਿਆਂ ਨੂੰ ਹੀ ਦੇਸ਼ ਵਿਚ ਆਉਣ ਦੀ ਮਨਜ਼ੂਰੀ ਮਿਲੇਗੀ ਜਿਨ੍ਹਾਂ ਦਾ ਵਿਆਹ ਹੋਏ ਦੋ ਸਾਲ ਬੀਤ ਚੁੱਕੇ ਹੋਣਗੇ। ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਕਿਰਾਏ ਦੀ ਕੁੱਖ ਦੇ ਮਕਸਦ ਨਾਲ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਲੋੜੀਂਦੀ ਵੀਜ਼ਾ ਸ਼੍ਰੇਣੀ 'ਹੈਲਥ ਵੀਜ਼ਾ' ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੋਵੇਗਾ ਕਿ ਕਿਰਾਏ ਦੀ ਕੁੱਖ ਦੇਣ ਵਾਲੀ ਮਾਂ ਦੇ ਨਾਲ ਧੋਖਾਧੜੀ ਨਾ ਹੋਵੇ। ਲਿਹਾਜ਼ਾ ਇਹ ਵੀਜ਼ਾ ਉਦੋਂ ਹੀ ਪ੍ਰਦਾਨ ਕੀਤਾ ਜਾਵੇਗਾ ਜਦੋਂ ਵਿਦੇਸ਼ੀ ਜੋੜਾ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹਿਆ ਹੋਵੇ ਅਤੇ ਉਸ ਦੇ ਵਿਆਹ ਨੂੰ ਘੱਟੋ-ਘੱਟ ਦੋ ਸਾਲ ਹੋ ਗਏ ਹੋਣ।
5 ਦੇਸ਼ਾਂ ਦੇ ਰਾਜਦੂਤਾਂ ਨੇ ਰਾਸ਼ਟਰਪਤੀ ਨੂੰ ਸੌਂਪੇ ਆਪਣੇ ਪਛਾਣ ਪੱਤਰ
NEXT STORY