ਮੁੰਬਈ- ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦਾ ਕਹਿਣਾ ਹੈ ਕਿ ਉਹ ਦਬੰਗ ਸਟਾਰ ਸਲਮਾਨ ਖਾਨ ਦੀ ਬਰਾਬਰੀ ਨਹੀਂ ਕਰ ਸਕਦੇ ਹਨ। ਆਮਿਰ ਖਾਨ ਆਪਣੇ ਹਰ ਕਿਰਦਾਰ ਨੂੰ ਪਰਦੇ 'ਤੇ ਬਖੂਬੀ ਨਾਲ ਨਿਭਾਉਂਦੇ ਹਨ ਇਸ ਲਈ ਤਾਂ ਉਨ੍ਹਾਂ ਨੂੰ ਬਾਲੀਵੁੱਡ ਦੇ ਮਿਸਟਰ ਪਰਫੈਸ਼ਨਿਸਟ ਕਿਹਾ ਜਾਂਦਾ ਹੈ ਪਰ ਆਮਿਰ ਦਾ ਕਹਿਣਾ ਹੈ ਕਿ ਉਹ ਸਲਮਾਨ ਖਾਨ ਵਰਗੇ ਸਿਤਾਰੇ ਬਣ ਸਕਦੇ ਹਨ। ਆਮਿਰ ਦਾ ਕਹਿਣਾ ਹੈ ਕਿ ਜਿਸ ਅੰਦਾਜ਼ 'ਚ ਸਲਮਾਨ ਸਿਲਵਰ ਸਕ੍ਰੀਨ 'ਤੇ ਆਪਣੀ ਐਕਟਿੰਗ ਦਾ ਹੁਨਰ ਦਿਖਾਉਂਦੇ ਹਨ, ਉਹ ਸਭ ਕੁਝ ਕਰਨਾ ਉਨ੍ਹਾਂ ਦੇ ਬਸ ਦੀ ਗੱਲ ਨਹੀਂ ਹੈ। ਆਮਿਰ ਖਾਨ ਨੇ ਕਿਹਾ, ''ਸਲਮਾਨ ਜਿਸ ਤਰ੍ਹਾਂ ਦੀਆਂ ਫਿਲਮਾਂ ਕਰਦੇ ਹਨ ਉਹ ਮੈਂ ਚਾਹ ਕੇ ਵੀ ਨਹੀਂ ਕਰ ਸਕਦਾ। ਉਂਝ ਆਪਣੀ-ਆਪਣੀ ਪਸੰਦ 'ਤੇ ਨਿਰਭਰ ਕਰਦਾ ਹੈ। ਜ਼ਰੂਰੀ ਨਹੀਂ ਜੋ ਕਿਰਦਾਰ ਸਲਮਾਨ ਨੂੰ ਪਸੰਦ ਆਉਣ ਉਸ 'ਚ ਮੈਨੂੰ ਵੀ ਦਿਲਚਸਪੀ ਹੋਵੇ। ਕਦੇ-ਕਦੇ ਜਦੋਂ ਮੈਂ ਫਿਲਮ 'ਦਬੰਗ' 'ਚ ਸਲਮਾਨ ਖਾਨ ਦਾ ਬੈਲਟ ਡਾਂਸ ਸਟੈੱਪ ਦੇਖਦਾ ਹਾਂ ਤਾਂ ਮੈਨੂੰ ਹੈਰਾਨੀ ਹੁੰਦੀ ਹੈ। ਇਹ ਕਰਨ ਦਾ ਮਨ ਮੇਰਾ ਵੀ ਕਰਦਾ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਸਲਮਾਨ ਦੀ ਦਬੰਗ ਵਰਗੀ ਕਿਸੇ ਵੀ ਫਿਲਮ 'ਚ ਖਾਸ ਭੂਮਿਕਾ ਨਿਭਾਅ ਸਕਦਾ ਹਾਂ।''
ਲਿਪਲੌਕ ਨਾਲ ਭਰਿਆ ਹੈ bombay Velvet ਦਾ ਟ੍ਰੇਲਰ (ਵੀਡੀਓ)
NEXT STORY