ਮੁੰਬਈ- ਬਾਲੀਵੁੱਡ ਅਤੇ ਵਿਵਾਦਾਂ ਦਾ ਪੁਰਾਣਾ ਰਿਸ਼ਤਾ ਹੈ। ਇਸ ਵਾਰ ਅਭਿਨੇਤਾ ਰਿਸ਼ੀ ਕਪੂਰ ਇਕ ਬਹੁਤ ਹੀ ਗੰਭੀਰ ਵਿਵਾਦ 'ਚ ਫੱਸ ਗਏ ਹਨ। ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਹਾਲ ਹੀ 'ਚ ਗਊ ਹੱਤਿਆ ਅਤੇ ਗਾਊ ਮਾਸ 'ਤੇ ਇਕ ਵਿਵਾਦਾਂ ਨਾਲ ਭਰਪੂਰ ਬਿਆਨ ਦਿੱਤਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਊ ਮਾਸ ਅਤੇ ਗਊ ਹੱਤਿਆਂ ਵਿਰੁੱਧ ਰਿਸ਼ੀ ਕਪੂਰ ਨੇ ਵਿਰੋਧ ਜ਼ਾਹਿਰ ਕੀਤਾ ਸੀ ਅਤੇ ਟਵੀਟ ਕਰਕੇ ਲਿਖਿਆ ਸੀ, ''ਮੈਂ ਨਾਰਾਜ਼ ਹਾਂ। ਕੋਈ ਕਿਉਂ ਖਾਂਦਾ ਹੈ। ਇਸ ਨੂੰ ਉਸ ਦੇ ਧਰਮ ਨਾਲ ਕਿਉਂ ਜੋੜਿਆ ਜਾ ਰਿਹਾ ਹੈ। ਮੈਂ ਹਿੰਦੂ ਹਾਂ ਬੀਫ ਖਾਂਦਾ ਹਾਂ। ਕੀ ਅਜਿਹਾ ਕਰਕੇ ਮੈਂ ਘੱਟ ਧਾਰਮਿਕ ਹੋ ਜਾਂਦਾ ਹਾਂ।
ਅਗਲੇ ਟਵੀਟ 'ਚ ਇਹ ਵੀ ਲਿਖਿਆ ਸੀ ਕਿ ਉਨ੍ਹਾਂ ਨੂੰ ਸੂਰ ਦਾ ਚਾਪ ਵੀ ਬਹੁਤ ਪਸੰਦ ਹੈ। ਖੈਰ ਹੁਣ ਤਾਂ ਰਿਸ਼ੀ ਕਪੂਰ ਦੇ ਪ੍ਰਸ਼ੰਸ਼ਕਾਂ ਨੂੰ ਪਤਾ ਚਲ ਗਿਆ ਕਿ ਉਹ ਗਾਂ ਦਾ ਮਾਸ ਖਾਂਦੇ ਹਨ। ਉਂਝ ਤਾਂ ਇਹ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਤੋਂ ਬਾਅਦ ਕੁਝ ਲੋਕਾਂ ਨੇ ਉੁਨ੍ਹਾਂ ਨੂੰ ਗਾਲ੍ਹਾਂ ਵੀ ਦਿੱਤੀਆਂ ਹਨ। ਉਨ੍ਹਾਂ ਨੂੰ ਟਵਿੱਟਰ 'ਤੇ ਦੇਸ਼ਦਰੋਹੀ ਅਤੇ ਸੂਰ ਤੱਕ ਵੀ ਬੋਲਿਆ ਗਿਆ।
ਸੁਪਰਹਿੱਟ ਹੋਣ ਦੇ ਬਾਵਜੂਦ ਵੀ ਸਲਮਾਨ ਦੀ ਬਰਾਬਰੀ ਨਹੀਂ ਕਰਦੇ ਸਕਦੇ ਇਹ ਅਭਿਨੇਤਾ (ਦੇਖੋ ਤਸਵੀਰਾਂ)
NEXT STORY