ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਆਉਣ ਵਾਲੀ ਫਿਲਮ 'ਬਾਂਬੇ ਵੈਲਵੇਟ' ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਪੋਸਟਰ ਤੋਂ ਸਾਫ ਪਤਾ ਲੱਗਦਾ ਹੈ ਕਿ ਇਸ ਫਿਲਮ 'ਚ 60 ਦੇ ਦਹਾਕੇ ਦੀ ਮੁੰਬਈ ਦਿਖਾਉਣ ਦੀ ਕੋਸ਼ਿਸ ਕੀਤੀ ਗਈ ਹੈ। ਫਿਲਮ 'ਚ ਰਣਬੀਰ ਕਪੂਰ ਜੌਨੀ ਦਾ ਰੋਲ ਅਦਾ ਕਰ ਰਹੇ ਹਨ ਤਾਂ ਉਥੇ ਹੀ ਅਨੁਸ਼ਕਾ ਦੇ ਕਰੈਕਟਰ ਦਾ ਨਾਂ ਰੋਜ਼ੀ ਹੈ ਜੋ ਕਿ ਇਕ ਗਾਇਕਾ ਹੈ। ਫਿਲਮ ਦੇ ਪੋਸਟਰ 'ਤੇ ਲਿਖਿਆ ਹੈ, ''ਸਮਾਰਟ ਤੋ ਸਾਲਾ ਮੁੰਬਈ ਮੇਂ ਪੈਰ ਰੱਖਤੇ ਹੀ ਸਭ ਹੋ ਜਾਂਤਾ ਹੈ।'' ਫਿਲਮ ਦਾ ਇਹ ਡਾਇਲਾਗ ਦੱਸਦਾ ਹੈ ਕਿ ਫਿਲਮ ਦਾ ਮੁੱਖ ਕਿਰਦਾਰ ਜੌਨੀ ਮੁੰਬਈ ਦੇ ਬਾਹਰ ਦਾ ਲੜਕਾ ਹੈ ਜੋ ਆਪਣੇ ਸੁਪਨੇ ਪੂਰੇ ਕਰਨ ਲਈ ਮੁੰਬਈ ਆਇਆ ਹੈ।'' ਇਸ ਫਿਲਮ 'ਚ ਰਣਬੀਰ, ਅਨੁਸ਼ਕਾ ਤੋਂ ਇਲਾਵਾ ਕਰਨ ਜੌਹਰ, ਕੇਕੇ ਮੈਨਨ, ਵਿਵਾਨ ਸ਼ਾਹ, ਮਨੀਸ਼ਾ ਚੌਧਰੀ, ਸਿਧਾਰਥ ਬਾਸੁ ਅਤੇ ਰਵੀਨਾ ਟੰਡਨ ਵੀ ਨਜ਼ਰ ਆਉਣਗੇ। ਮਜ਼ੇਦਾਰ ਵਾਲੀ ਗੱਲ ਇਹ ਹੈ ਕਿ ਇਸ ਫਿਲਮ 'ਚ ਕਰਨ ਜੌਹਰ ਵਿਲੇਨ ਦਾ ਕਿਰਦਾਰ ਅਦਾ ਕਰਦੇ ਨਜ਼ਰ ਆ ਆਉਣ ਵਾਲੇ ਹਨ।
ਮਸਾਜ ਕਰਾਉਂਦੇ ਰਾਖੀ ਦੀ ਹੌਟ ਵੀਡੀਓ ਹੋਈ ਵਾਇਰਲ
NEXT STORY