ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੋਂ ਬਾਅਦ ਰਣਬੀਰ ਕਪੂਰ ਨੇ ਵੀ ਵਰਲਡ ਕੱਪ 'ਚ ਕੁਮੈਂਟਰੀ ਕਰਨ ਵਾਲੀ ਲਿਸਟ 'ਚ ਆਪਣਾ ਨਾਂ ਦਰਜ ਕਰਵਾ ਦਿੱਤਾ ਹੈ। ਉਨ੍ਹਾਂ ਨੇ ਵਰਲਡ ਕੱਪ ਦੇ ਦੂਜੇ ਕੁਆਰਟਰ ਫਾਈਨਲ 'ਚ ਭਾਰਤ ਅਤੇ ਬੰਗਲਾਦੇਸ਼ ਵਿੱਚ ਮੁਕਾਬਲੇ ਦੀ ਕੁਮੈਂਟਰੀ ਕੀਤੀ। ਤੁਹਾਨੂੰ ਦੱਸ ਦਈਏ ਅਮਿਤਾਬ ਬੱਚਨ ਨੇ ਵਰਲਡ ਕੱਪ 2015 ਦੇ ਭਾਰਤ-ਪਾਕਿਸਤਾਨ ਮੁਕਾਬਲੇ 'ਚ ਕੁਮੈਂਟਰੀ ਕੀਤੀ ਸੀ। ਕੁਮੈਂਟਰੀ ਬਾਕਸ 'ਚ ਅਮਿਤਾਭ ਬੱਚਨ ਭਾਰਤ ਦੇ ਸਾਬਕਾ ਕ੍ਰਿਕਟਰ ਸੰਜੇ ਮਾਂਜਰੇਕਰ, ਆਕਾਸ਼ ਚੋਪੜਾ, ਕਪਿਲ ਦੇਵ, ਅਰੁਣ ਲਾਲ ਅਤੇ ਰਾਹੁਲ ਦ੍ਰਾਵਿੜ ਨਾਲ ਬੈਠੇ ਸਨ। ਉਥੇ ਹੀ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ ਬਾਂਬੇ ਵੈਲਵੇਟ ਨੂੰ ਪ੍ਰਮੋਟ ਕਰਨ ਕ੍ਰਿਕਟ ਦੇ ਮੈਦਾਨ 'ਚ ਪਹੁੰਚੇ। ਅਨੁਰਾਗ ਕਸ਼ਯਪ ਦੀ ਇਸ ਫਿਲਮ 'ਚ ਅਨੁਸ਼ਕਾ ਸ਼ਰਮਾ, ਕਰਨ ਜੌਹਰ ਵੀ ਹੋਣਗੇ। ਇਹ ਫਿਲਮ 15 ਮਈ ਨੂੰ ਰਿਲੀਜ਼ ਹੋਵੇਗੀ।
ਇਹ ਹੈ ਫੋਟੋਸ਼ਾਪ ਦਾ ਕਮਾਲ, ਸਿਤਾਰਿਆਂ ਨੂੰ ਬਣਾ ਦਿੱਤਾ ਕੀ ਤੋਂ ਕੀ? (ਦੇਖੋ ਤਸਵੀਰਾਂ)
NEXT STORY