ਸ਼ਾਹਾਬਾਦ—ਕਹਿੰਦੇ ਹਨ ਕਿ ਕਿਸਮਤ ਤਾਂ ਕਦੇ ਦਗਾ ਦੇ ਵੀ ਜਾਂਦੀ ਹੈ ਪਰ ਕੀਤੀ ਹੋਈ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ ਅਤੇ ਇਸ ਦਾ ਫਲ ਜ਼ਰੂਰ ਮਿਲਦਾ ਹੈ। ਅੰਬਾਲਾ ਦੀ ਰਾਣੀ ਰਾਮਪਾਲ ਦੀ ਕਹਾਣੀ ਵੀ ਅਜਿਹੀ ਹੈ। ਬੀਤੇ ਦਿਨੀਂ ਵਰਲਡ ਹਾਕੀ ਲੀਗ ਵਿਚ ਬੈਸਟ ਪਲੇਅਰ ਦਾ ਐਵਾਰਡ ਜਿੱਤਣ ਵਾਲੀ ਰਾਣੀ ਰਾਮਪਾਲ ਅੱਜ ਵਿਸ਼ਵ ਦੀਆਂ ਟਾਪ ਫਾਈਵ ਖਿਡਾਰਨਾਂ ਵਿਚ ਸ਼ਾਮਲ ਹੈ।
ਰਾਣੀ ਦੇ ਪਿਤਾ ਰਾਮਪਾਲ ਰੇੜ੍ਹੀ ਲਗਾਉਂਦੇ ਸਨ। ਅਜਿਹੇ ਵਿਚ ਉਨ੍ਹਾਂ ਦੇ ਖਾਣ ਦੇ ਹੀ ਲਾਲੇ ਪਏ ਰਹਿੰਦੇ ਸਨ ਪਰ ਰਾਣੀ ਦੀ ਜ਼ਿੱਦ ਨੇ ਉਨ੍ਹਾਂ ਦੀ ਗਰੀਬੀ ਨੂੰ ਹਰਾ ਦਿੱਤਾ। ਰਾਣੀ ਦੀ ਮਾਂ ਰਾਮਮੂਰਤੀ ਨੇ ਦੱਸਿਆ ਕਿ ਰਾਣੀ ਨੇ ਮਹਿਜ਼ 9 ਸਾਲ ਦੀ ਉਮਰ ਵਿਚ ਹਾਕੀ ਦੀ ਸਟਿਕ ਫੜੀ ਸੀ ਅਤੇ ਹੁਣ ਤੱਕ ਹਾਕੀ ਉਸ ਦਾ ਅਤੇ ਉਹ ਹਾਕੀ ਦਾ ਸਾਥ ਨਿਭਾਅ ਰਹੀ ਹੈ।
2009 ਵਿਚ ਚੈਂਪੀਅਨ ਚੈਲੇਂਜ ਟੂਰਨਾਮੈਂਟ ਵਿਚ ਰਾਣੀ ਨੇ ਭਾਰਤ ਵੱਲੋਂ 4 ਗੋਲ ਕੀਤੇ। ਉਸ ਸਮੇਂ ਵੀ ਉਸ ਨੂੰ ਯੰਗ ਪਲੇਅਰ ਆਫ ਟੂਰਨਾਮੈਂਟ ਅਤੇ ਟਾਪ ਗੋਲ ਸਕੋਰਰ ਦਾ ਐਵਾਰਡ ਮਿਲਿਆ ਸੀ। 15 ਸਾਲ ਦੀ ਉਮਰ ਵਿਚ ਰਾਣੀ ਨੇ ਵਿਸ਼ਵ ਕੱਪ ਵਿਚ ਹਿੱਸਾ ਲਿਆ। ਉਸ ਨੇ ਸੱਤ ਗੋਲ ਕਰਕੇ ਵਰਲਡ ਵੂਮਨ ਹਾਕੀ ਰੈਂਕਿੰਗ ਵਿਚ 9ਵਾਂ ਸਥਾਨ ਹਾਸਲ ਕੀਤਾ। 2013 ਵਿਚ ਰਾਨੀ ਨੂੰ ਜੂਨੀਅਰ ਵਰਲਡ ਕੱਪ ਵਿਚ 'ਪਲੇਅਰ ਆਫ ਦਿ ਟੂਰਨਾਮੈਂਟ' ਐਵਾਰਡ ਮਿਲਿਆ। ਰਾਣੀ ਨੇ ਆਪਣੀ ਪ੍ਰਤਿਭਾ ਦਾ ਲੋਹਾ ਮੰੰਨਵਾ ਕੇ ਪੂਰੇ ਪਰਿਵਾਰ ਦਾ ਮਾਣ ਵਧਾਇਆ।
ਰਾਣੀ ਚੌਥੀ ਕਲਾਸ ਵਿਚ ਸੀ, ਜਦੋਂ ਉਸ ਨੇ ਮੈਦਾਨ ਵਿਚ ਕੁੜੀਆਂ ਨੂੰ ਹਾਕੀ ਖੇਡਦੇ ਦੇਖ ਕੇ ਖੇਡਣ ਦੀ ਜ਼ਿੱਦ ਕੀਤੀ। ਉਸ ਦੀ ਜ਼ਿੱਦ ਅਤੇ ਲਗਨ ਦੇਖ ਕੇ ਉਸ ਦੇ ਪਿਤਾ ਰਾਮਪਾਲ ਉਸ ਨੂੰ ਕੋਚ ਬਲਦੇਵ ਸਿੰਘ ਦੇ ਕੋਲ ਲੈ ਗਏ। ਉਸ ਉਮਰ ਵਿਚ ਹੀ ਉਹ ਹਾਕੀ ਖੇਡਣ ਲਈ ਤੜਕੇ ਪੰਜ ਵਜੇ ਉੱਠ ਕੇ ਤਿਆਰ ਹੋ ਜਾਂਦੀ ਸੀ। ਕੋਈ ਵਾਹਨ ਨਾ ਹੋਣ ਕਾਰਨ ਰਾਨੀ ਪੈਦਲ ਹੀ ਮੈਦਾਨ ਤੱਕ ਜਾਂਦੀ ਸੀ। ਕੋਚ ਬਲਦੇਵ ਨੇ ਰਾਣੀ ਦੀ ਹੁਨਰ ਦੇਖ ਕੇ ਉਸ ਦਾ ਕਾਫੀ ਸਾਥ ਦਿੱਤਾ। ਰਾਣੀ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਬਲਦੇਵ ਸਿੰਘ ਨੇ ਉਸ ਦੀ ਆਰਥਿਕ ਸਹਾਇਤਾ ਵੀ ਕੀਤੀ। ਆਪਣੀ ਹੁਨਰ ਦੇ ਦਮ 'ਤੇ ਰਾਣੀ ਨੇ ਜੋ ਕਰ ਦਿਖਾਇਆ, ਉਹ ਉਹਦੇ ਵਰਗੀ ਹਰ ਕੁੜੀ ਕਰ ਸਕਦੀ ਹੈ। ਇਸ ਲਈ ਲੋੜ ਹੈ ਜਜ਼ਬੇ ਦੀ ਅਤੇ ਪਰਿਵਾਰ ਦੇ ਸਾਥ ਦੀ ਤਾਂ ਧੀਆਂ ਵੀ ਪੁੱਤਰਾਂ ਵਾਂਗ ਪਰਿਵਾਰ ਦਾ ਮਾਣ ਵਧਾ ਸਕਦੀਆਂ ਹਨ।
ਵਿਸ਼ਵ ਕੱਪ ਜਿੱਤਣ ਲਈ ਭਾਰਤੀ ਖਿਡਾਰੀਆਂ ਨੇ ਲਿਆ ਟੋਟਕਿਆਂ ਦਾ ਸਹਾਰਾ! (ਦੇਖੋ ਤਸਵੀਰਾਂ)
NEXT STORY