ਨਵੀਂ ਦਿੱਲੀ- ਕੌਮਾਂਤਰੀ ਪੱਧਰ 'ਤੇ ਸੋਮਵਾਰ ਨੂੰ ਆਈ ਮਾਮੂਲੀ ਬੜ੍ਹਤ ਦੇ ਬਾਵਜੂਦ ਸਥਾਨਕ ਪੱਧਰ 'ਤੇ ਮੰਗ ਘੱਟ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 50 ਰੁਪਏ ਫਿਸਲ ਕੇ 26450 ਰੁਪਏ ਪ੍ਰਤੀ 10 ਗ੍ਰਮ 'ਤੇ ਆ ਗਿਆ ਜਦੋਂਕਿ ਸਥਾਨਕ ਉਦਯੋਗਿਕ ਮੰਗ ਉਤਰਨ ਨਾਲ ਚਾਂਦੀ 400 ਰੁਪਏ ਹੇਠਾਂ ਆ ਕੇ 37600 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਿੰਗਾਪੁਰ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸੋਨਾ ਸਟੈਂਡਰਡ 0.03 ਫੀਸਦੀ ਚੜ੍ਹ ਕੇ 1182.55 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸ ਦੌਰਾਨ ਅਮਰੀਕੀ ਸੋਨਾ ਵਾਅਦਾ 0.21 ਫੀਸਦੀ ਕਮਜ਼ੋਰ ਹੋ ਕੇ 1182.1 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਡਾਲਰ ਦੇ ਕਮਜ਼ੋਰ ਹੋਣ ਨਲ ਸੋਨੇ ਨੂੰ ਮਜ਼ਬੂਤੀ ਮਿਲੀ ਹੈ।
ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਸੰਭਾਵੀ ਵਿਆਜ ਦਰ ਵਾਧੇ ਦੇ ਟਲਣ ਦੇ ਸੰਕੇਤ ਨਾਲ ਵੀ ਇਸ ਨੂੰ ਸਮਰਥਨ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਹਫਤੇ ਵਿਆਜ ਦਰ 'ਚ ਵਾਧੇ ਦੇ ਖਦਸ਼ੇ ਨਾਲ ਸੋਨਾ ਡਿਗ ਕੇ ਚਾਰ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਿਆ ਸੀ ਪਰ ਬਾਅਦ 'ਚ ਇਸ ਦੇ ਟਲਣ ਦੇ ਸੰਕੇਤ ਨਾਲ ਇਹ ਉਭਰਨ 'ਚ ਕਾਮਯਾਬ ਹੋਇਆ ਹੈ। ਇਸ ਦੌਰਾਨ ਸਿੰਗਾਪੁਰ 'ਚ ਚਾਂਦੀ ਹਾਜ਼ਰ 0.42 ਫੀਸਦੀ ਹੇਠਾਂ ਆ ਕੇ 16.66 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਸੈਮਸੰਗ ਨੇ ਹੁਣ ਤਕ ਦੇ ਦੋ ਸਭ ਤੋਂ ਸ਼ਾਨਦਾਰ ਸਮਾਰਟਫੋਨ ਕੀਤੇ ਭਾਰਤ 'ਚ ਲਾਂਚ (ਦੇਖੋ ਤਸਵੀਰਾਂ)
NEXT STORY