ਨਵੀਂ ਦਿੱਲੀ- ਚੀਨੀ ਕੰਪਨੀ ਹੁਆਵੀ ਨੇ ਭਾਰਤ 'ਚ ਦੋ ਸਮਾਰਟਫੋਨ ਲਾਂਚ ਕੀਤੇ ਹਨ। ਇਕ ਹੈ ਹਾਨਰ 4ਐਕਸ ਅਤੇ ਦੂਜਾ ਹੈ ਹਾਨਰ 6 ਪਲੱਸ। ਕੰਪਨੀ ਨੇ ਆਨਰ 6 ਪਲੱਸ ਦੀ ਕੀਮਤ 26499 ਰੁਪਏ ਅਤੇ ਆਨਰ 4 ਐਕਸ ਦੀ ਕੀਮਤ 10499 ਰੁਪਏ ਹੋਵੇਗੀ। 3600 ਐਮ.ਏ.ਐਚ. ਬੈਟਰੀ ਸਮਰੱਥਾ ਵਾਲੀ ਆਨਰ 6 ਪਲੱਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਇਸ ਦੀ ਸਕਰੀਨ 5.5 ਇੰਚ ਸਕਰੀਨ ਦਿੱਤੀ ਗਈ ਹੈ। ਇਹ ਫੋਨ ਹਿਸਿਸਕਾਨ ਕਿਰਿਨ 925 ਓਕਟਾ ਕੋਰ ਪ੍ਰੋਸੈਸਰ ਨਾਲ ਲੈਸ ਹੈ। ਇਹ ਐਂਡਰਾਇਡ 4.4 ਕਿਟਕੈਟ 'ਤੇ ਆਧਾਰਿਤ ਹੈ। ਇਸ ਦੀ ਰੈਮ 3 ਜੀ.ਬੀ ਦੀ ਹੈ ਅਤੇ ਇਸ 'ਚ 16, 32 ਤੇ 64 ਜੀ.ਬੀ. ਸਟੋਰੇਜ ਦਾ ਵਿਕਲਪ ਹੈ। ਜਦਕਿ 3000 ਐਮ.ਏ.ਐਚ. ਦੀ ਬੈਟਰੀ ਸਮਰੱਥਾ ਵਾਲੇ ਆਨਰ 4 ਐਕਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਪਾਕਿਸਤਾਨ ਨੂੰ ਚੀਨ ਤੋਂ ਬਿਜਲੀ ਸਪਲਾਈ ਮੁਸ਼ਕਲ : ਚੀਨੀ ਮਾਹਿਰ
NEXT STORY