ਮੁੰਬਈ- ਤੇਲ ਬਰਾਮਦਕਾਰਾਂ ਅਤੇ ਬੈਂਕਾਂ ਦੀ ਡਾਲਰ ਲਿਵਾਲੀ ਦੇ ਕਾਰਨ ਵੀਰਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਲਗਭਗ ਦੋ ਹਫਤੇ ਦੀ ਸਭ ਤੋਂ ਵੱਡੀ 35 ਪੈਸੇ ਦੀ ਇਕ ਰੋਜ਼ਾ ਗਿਰਾਵਟ ਲੈ ਕੇ ਰੁਪਿਆ 18 ਮਾਰਚ ਦੇ ਬਾਅਦ ਦੇ ਹੇਠਲੇ ਪੱਧਰ 62.68 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਰੁਪਿਆ ਲਗਾਤਾਰ ਦੂਜੇ ਸੈਸ਼ਨ 'ਚ ਟੁੱਟਿਆ ਹੈ। ਪਿਛਲੇ ਸੈਸ਼ਨ 'ਚ 7 ਪੈਸੇ ਪੈਸੇ ਹੇਠਾਂ ਆ ਕੇ ਇਹ 62.33 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ।
ਯਮਨ 'ਚ ਹਾਉਤੀ ਬਾਗ਼ੀਆਂ ਦੇ ਖਿਲਾਫ ਸਾਊਦੀ ਅਰਬ ਅਤੇ ਸਹਿਯੋਗੀ ਖਾੜੀ ਦੇਸ਼ਾਂ ਦੇ ਹਵਾਈ ਹਮਲੇ ਅਤੇ ਕੱਚੇ ਤੇਲ 'ਚ ਆਈ ਚਾਰ ਫੀਸਦੀ ਤੋਂ ਜ਼ਿਆਦਾ ਦੀ ਉਛਾਲ ਦੇ ਕਾਰਨ ਸੈਸ਼ਨ ਦੇ ਆਰੰਭ ਤੋਂ ਹੀ ਭਾਰਤੀ ਮੁਦਰਾ 'ਤੇ ਦਬਾਅ ਰਿਹਾ ਅਤੇ ਇਹ 22 ਪੈਸੇ ਹੇਠਾਂ 62.55 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹੀ।
ਮਾਮੂਲੀ ਸੁਧਾਰ ਦੇ ਨਾਲ ਇਹ 62.50 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹਣ ਤੋਂ ਬਾਅਦ ਹੇਠਾਂ ਆਉਂਦਾ ਹੋਇਆ 62.77 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਹੇਠਲੇ ਪੱਧਰ ਤੱਕ ਉਤਰ ਗਿਆ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਦਿਨ ਦੇ ਮੁਕਾਬਲੇ 35 ਪੈਸੇ ਟੁੱਟ ਕੇ 62.68 ਰੁਪਏ ਪ੍ਰਤੀ ਡਾਲਰ 'ਤੇ ਰਿਹਾ।
ਪੂਰੀ ਦੁਨੀਆ 'ਚ ਚੱਲਦਾ ਹੈ ਇਨ੍ਹਾਂ ਭਾਰਤੀਆਂ ਦਾ ਸਿੱਕਾ
NEXT STORY